ਬਿਮਲ ਕੁਮਾਰ/ਆਨੰਦਪੁਰ ਸਾਹਿਬ : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਖ਼ਿਲਾਫ਼ ਐਕਸ਼ਨ ਵਿੱਚ ਸਰਕਾਰ ਅਤੇ ਪ੍ਰਸ਼ਾਸਨ, ਆਨੰਦਪੁਰ ਸਾਹਿਬ ਵਿੱਚ ਫੜੀ ਗਈ 2 ਹਜ਼ਾਰ ਲੀਟਰ ਨਜਾਇਜ਼ ਲਾਹਣ,ਤਾਂ ਮੋਗਾ 'ਚ ਜ਼ਬਤ 229 ਨਜਾਇਜ਼ ਸ਼ਰਾਬ ਅਤੇ 360 ਲੀਟਰ ਦੇਸੀ ਲਾਹਣ, ਪਰ ਜਨਤਾ ਪੁੱਛ ਰਹੀ ਹੈ ਵੱਡਾ ਸਵਾਲ ਕਿ ਹੁਣ ਕਿਵੇਂ ਪੰਜਾਬ ਵਿੱਚ ਡਰੰਮਾਂ ਦੇ ਡਰੰਮ ਫੜਿਆ ਜਾ ਰਿਹਾ ਹੈ ਮੌਤ ਦਾ ਜਾਮ ? 100 ਤੋਂ ਵਧ ਮੌਤਾਂ ਦੇ ਬਾਅਦ ਸਰਕਾਰ ਨੂੰ ਹੁਣ ਕਿਵੇਂ ਸ਼ਹਿਰ..ਸ਼ਹਿਰ...ਪਿੰਡ...ਪਿੰਡ ਨਜ਼ਰ ਆ ਰਹੇ ਨੇ ਨਜ਼ਾਇਜ਼ ਜ਼ਹਿਰੀਲੀ ਸ਼ਰਾਬ ਦੇ ਸਮੱਗਲਰ ?  ਪਰਿਵਾਰਾਂ ਦੀ ਚੀਕਾਂ ਨੇ ਜਗਾਇਆ ਪ੍ਰਸ਼ਾਸਨ ਪਰ ਵੱਡਾ ਸਵਾਲ ਕਿੰਨੇ ਦਿਨ ਲਈ ?  


COMMERCIAL BREAK
SCROLL TO CONTINUE READING

ਪੰਜਾਬ  'ਚ ਪਿੰਡ-ਪਿੰਡ ਸ਼ਹਿਰ-ਸ਼ਹਿਰ ਨਸ਼ੇ ਦਾ ਜ਼ਖ਼ੀਰਾ


ਪੰਜਾਬ ਦੀ ਹਿਮਾਚਲ ਨਾਲ ਲਗਦੀ ਸਰਹੱਦ ਤੋਂ ਇੱਕ ਵਾਰ ਮੁੜ ਤੋਂ ਨਜ਼ਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਹੋਇਆ ਹੈ,
ਪੰਜਾਬ ਪੁਲਿਸ ਨੇ ਹਿਮਾਚਲ ਦੇ ਨਾਲ ਲੱਗਦੇ ਪਿੰਡ ਮਜਾਰੀ ਤੋਂ 2 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ,ਉਧਰ ਮੋਗਾ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਨਜ਼ਾਇਜ਼ ਸ਼ਰਾਬ ਦੇ 14 ਮਾਮਲੇ ਦਰਜ ਕੀਤੇ ਨੇ,ਪੁਲਿਸ ਅਤੇ ਐਕਸਾਈਜ਼ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ 229 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ 360 ਲੀਟਰ ਦੇਸੀ ਲਾਹਣ ਦੇ ਨਾਲ 11 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ


  ਲੁਧਿਆਣਾ ਪੁਲਿਸ ਨੇ 50 ਹਜ਼ਾਰ ਲੀਟਰ ਲਾਹਣ ਰਿਕਵਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਸਤਲੁਜ ਦਰਿਆ ਵਿੱਚ ਕੱਚੀ ਸ਼ਰਾਬ ਕੱਢ ਕੇ ਡਰੰਮਾਂ ਵਿੱਚ ਭਰੀ ਜਾ ਰਹੀ ਸੀ, ਲੁਧਿਆਣਾ ਪੁਲਿਸ ਨੇ ਛਾਪੇਮਾਰੀ ਕੀਤਾ ਤਾਂ  12 ਲੋਕਾਂ ਖ਼ਿਲਾਫ਼  ਕੱਚੀ ਸ਼ਰਾਬ ਕੱਢਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ, ਜਿੰਨਾਂ ਲੋਕਾਂ ਖ਼ਿਲਾਫ਼ ਕੱਚੀ ਸ਼ਰਾਬ ਕੱਢਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਨਾਂ  ਨੇ ਜੋਗਾ ਸਿੰਘ, ਮੱਖਣ ਸਿੰਘ,ਜਗਮੀਤ ਸਿੰਘ,ਗੁਰਦੀਪ ਸਿੰਘ, ਪੱਲਾ ਚੱਕੀ ਵਾਲਾ,ਅਜੀਤ ਸਿੰਘ, ਰਾਜ ਸਿੰਘ,ਸਤਨਾਮ ਸਿੰਘ,ਬਾਬੂ, ਨਾਨਕ ਸਿੰਘ, ਸਵਰਨ ਸਿੰਘ,ਬਲਬੀਰ ਸਿੰਘ  


ਲੁਧਿਆਣਾ ਪੁਲਿਸ ਨੇ 18 ਮਈ  ਤੋਂ ਲੈਕੇ 1 ਅਗਸਤ ਤੱਕ  ਨਜਾਇਜ਼ ਕੱਚੀ ਸ਼ਰਾਬ ਖ਼ਿਲਾਫ਼ ਅੰਕੜੇ ਵੀ ਪੇਸ਼ ਕੀਤੇ ਨੇ, ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ 4 ਮਹੀਨੇ ਦੇ ਅੰਦਰ 270 ਲੋਕਾਂ ਖ਼ਿਲਾਫ਼ FIR ਦਰਜ ਹੋ ਚੁੱਕੀ ਹੈ, 301 ਸਮਗਲਰ ਗਿਰਫ਼ਤਾਰ ਹੋ ਚੁੱਕੇ ਨੇ, 1612 ਲੀਟਰ ਨਜਾਇਜ਼ ਸ਼ਰਾਬ ਅਤੇ 4606 ਲੀਟਰ ਅੰਗਰੇਜ਼ੀ ਸ਼ਰਾਬ ਹੁਣ ਤੱਕ ਸੀਜ਼ ਕੀਤੀ ਜਾ ਚੁੱਕੀ ਹੈ


 ਐਤਵਾਰ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਸ਼ਰਾਬ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਦਿਆਂ ਜ਼ਿਲ੍ਹੇ 'ਚ ਕਈ ਜਗਾਵਾਂ ਤੋਂ 524 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ 700 ਲੀਟਰ ਕੱਚੀ ਸ਼ਰਾਬ ਲਾਹਣ ਬਰਾਮਦ ਕੀਤੀ ਸਨ, ਇਸ ਤੋਂ ਇਲਾਵਾ ਪੁਲਿਸ ਨੇ 20 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਪੁਲਿਸ ਨੇ ਹਲਕਾ ਘਨੌਰ 'ਚ ਵੀ ਨਕਲੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫ਼ਾਸ਼  ਕੀਤਾ ਸੀ, ਪਟਿਆਲਾ ਪੁਲਿਸ ਨੇ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਮਾਤਰਾ 'ਚ ਨਾਜਾਇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਇਸ ਤੋਂ ਇਲਾਵਾ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ 
 


 


 


 


LIVE TV