Malout Crime News: ਗਰਭਵਤੀ ਔਰਤ ਦੀ ਲਾਸ਼ ਬਰਾਮਦ, ਪਤੀ ਤੇ ਜੇਠ ਕਰਦੇ ਸਨ ਚਰਿੱਤਰ `ਤੇ ਸ਼ੱਕ
Malout Crime News: ਮਲੌਟ ਦੇ ਨਜ਼ਦੀਕੀ ਪਿੰਡ ਵਿੱਚ ਇੱਕ ਗਰਭਵਤੀ ਔਰਤ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਤੇ ਜੇਠ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Malout Crime News: ਮਲੌਟ ਦੇ ਨਜ਼ਦੀਕ ਪਿੰਡ ਰੱਤਾ ਟਿੱਬਾ ਦੇ ਖੇਤਾਂ ਵਿਚੋਂ ਇੱਕ ਔਰਤ ਦੀ ਖੇਤਾਂ ਵਿਚੋਂ ਲਾਸ਼ ਬਰਾਮਦ ਹੋਈ। ਪੁਲਿਸ ਨੇ ਤੁਰੰਤ ਮੌਕੇ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਔਰਤ ਦੀ ਪਛਾਣ ਰਮਨਦੀਪ ਕੌਰ ਪਤਨੀ ਮਨਪ੍ਰੀਤ ਵਾਸੀ ਰਿੱਟਾ ਟਿੱਬਾ ਵਜੋਂ ਹੋਈ। ਔਰਤ ਦੀ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਮ੍ਰਿਤਕ ਔਰਤ ਦੇ ਪਿਤਾ ਤੇ ਰਿਸ਼ਤੇਦਾਰ ਨੇ ਦੱਸਿਆ ਕਿ ਰਮਨਦੀਪ ਕੌਰ ਰੱਤਾ ਟਿੱਬਾ ਵਿਖੇ ਵਿਆਹੀ ਸੀ।
ਰਮਨਦੀਪ ਕੋਲ ਪਹਿਲਾਂ ਵੀ ਬੱਚੇ ਹਨ ਤੇ ਹੁਣ ਵੀ ਉਹ ਗਰਭਵਤੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਕੁੱਟਮਾਰ ਕਰਦਾ ਰਹਿੰਦਾ ਸੀ ਤੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਹਿੰਦਾ ਸੀ ਜਿਨ੍ਹਾਂ ਨੇ ਉਨ੍ਹਾਂ ਦੀ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ। ਦੂਜੇ ਪਾਸੇ ਪੁਲਿਸ ਚੌਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿੱਚ ਇੱਕ ਔਰਤ ਦੀ ਲਾਸ਼ ਪਈ ਹੈ।
ਮੌਕੇ ਉਪਰ ਪੁੱਜੇ ਤਾਂ ਲਾਸ਼ ਦੀ ਸ਼ਨਾਖਤ ਰਮਨਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਰੱਤਾ ਟਿੱਬਾ ਵਜੋਂ ਹੋਈ। ਮ੍ਰਿਤਕ ਔਰਤ ਦੇ ਭਰਾ ਨੇ ਦੱਸਿਆ ਕਿ ਇਸ ਦਾ ਪਤੀ ਤੇ ਉਸ ਦਾ ਭਰਾ ਕੁੱਟਮਾਰ ਕਰਦੇ ਸਨ ਅਤੇ ਚਰਿੱਤਰ ਉਪਰ ਸ਼ੱਕ ਕਰਦੇ ਸਨ ਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਸਨ, ਜਿਨ੍ਹਾਂ ਨੇ ਇਸ ਨੂੰ ਮਾਰ ਕੇ ਖੇਤਾਂ ਵਿੱਚ ਸੁੱਟ ਦਿੱਤਾ ਸੀ। ਰਮਨਦੀਪ ਕੌਰ ਕੋਲ ਦੋ ਲੜਕੀਆਂ ਹਨ ਤੇ ਬੱਚਾ ਹੋਣ ਵਾਲਾ ਸੀ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਪਤੀ ਮਨਪ੍ਰੀਤ ਸਿੰਘ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੇ ਪੁਲਿਸ ਕੋਲ ਕਬੂਲ ਕਰ ਲਿਆ ਕੇ ਉਨ੍ਹਾਂ ਨੇ ਇਸ ਗਲਾ ਘੁੱਟ ਕੇ ਕਤਲ ਕੀਤਾ ਹੈ।
ਰਿਸ਼ਤੇਦਾਰਾਂ ਨੇ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਪੀੜਤਾ ਦੇ ਘਰ ਪੁੱਜੇ ਤਾਂ ਪਤਾ ਲੱਗਾ ਕਿ ਰਮਨਦੀਪ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਗਈ ਸੀ। ਫਿਰ ਪੀੜਤ ਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਚ ਦਿੱਤੀ ਤਾਂ ਟੀਮਾਂ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ : Independence Day 2023: CM ਭਗਵੰਤ ਮਾਨ ਅੱਜ ਪਟਿਆਲਾ 'ਚ ਲਹਿਰਾਉਣਗੇ ਤਿਰੰਗਾ, ਟਵੀਟ ਕਰ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ