Patiala Murder Case: ਪਟਿਆਲਾ ਦੇ ਇੱਕ ਹੋਟਲ ਕੋਲ ਇੱਕ ਲੜਕੇ ਦੀ ਲਾਸ਼ ਮਿਲਣ ਤੋਂ ਸਨਸਨੀ ਫੈਲ ਗਈ। ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਲੜਕੇ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਦਾ ਐਕਸੀਡੈਂਟ ਹੋਇਆ ਹੈ ਪਰ ਜਦ ਮੌਕੇ ਉਤੇ ਪੁੱਜ ਪੁਲਿਸ ਨੇ ਜਾਇਜ਼ਾ ਲਿਆ ਤਾਂ ਪੁਲਿਸ ਨੂੰ ਮ੍ਰਿਤਕ ਲੜਕੇ ਪ੍ਰੀਤਪਾਲ ਦੇ ਸਰੀਰ ਉਪਰ ਜ਼ਖ਼ਮੀ ਦੇ ਨਿਸ਼ਾਨ ਮਿਲੇ।


COMMERCIAL BREAK
SCROLL TO CONTINUE READING

ਇਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਜਾਂਚ ਵਿੱਚ ਪਤਾ ਚੱਲਿਆ ਕਿ ਲੜਕੀ ਦੇ ਚੱਕਰ ਵਿੱਚ ਇਨ੍ਹਾਂ ਲੋਕਾਂ ਦੀ ਲੜਾਈ ਹੋਈ, ਜਿਸ ਤੋਂ ਬਾਅਦ ਪੁਲਿਸ ਨੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਗਿਆ। ਪੁਲਿਸ ਨੇ 24 ਘੰਟਿਆਂ ਦੇ ਅੰਦਰ 6 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਕਤ ਸਾਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


 ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਜਾਂਚ 'ਚ ਪਤਾ ਚੱਲਿਆ ਕਿ ਕੁੜੀ ਪਿੱਛੇ ਦੋ ਨੌਜਵਾਨ ਦਾ ਝਗੜਾ ਸੀ, ਜਿਸ ਕਰਕੇ ਉਨ੍ਹਾਂ ਨੇ ਸਮਾਂ ਬੰਨ੍ਹ ਲਿਆ। ਰਾਤ ਨੌਜਵਾਨ ਆਪਸ 'ਚ ਭਿੜ ਗਏ। ਇਸੇ ਦੌਰਾਨ ਲੜਕੇ ਉਪਰ ਤਲਵਾਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਲਾਹੌਰੀ ਗੇਟ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।


ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੋਬਲ, ਸੰਦੀਪ, ਅਭਿਸ਼ੇਕ, ਅਦਿੱਤਿਆ, ਦਕਸ਼ ਮੱਟੂ ਤੇ ਗੁਰਮਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਪੀੜਤ ਨੌਜਵਾਨ ਗੁੱਗਾ ਮਾੜੀ ਦੀ ਸੇਵਾ ਕਰਦੇ ਆਪਣੇ ਦਾਦੇ ਕੋਲ ਰਹਿੰਦਾ ਸੀ। ਐਤਵਾਰ ਰਾਤ ਨੂੰ ਰੋਜ਼ਾਨਾ ਵਾਂਗ ਪ੍ਰੀਤਪਾਲ ਆਪਣੇ ਦੋਸਤਾਂ ਨੂੰ ਮਿਲ ਕੇ ਘਰ ਆਇਆ ਸੀ ਪਰ ਕੁਝ ਦੇਰ ਬਾਅਦ ਪੰਜ ਬਾਈਕ ਸਵਾਰ ਦੋਸਤ ਉਸ ਦੇ ਘਰ ਆਏ ਤੇ ਉਸ ਨੂੰ ਮੁੜ ਨਾਲ ਲੈ ਗਏ। ਉਹ ਐੱਸਐੱਸਟੀ ਨਗਰ ਸਥਿਤ ਪੰਜਾਬ ਨੈਸ਼ਨਲ ਬੈਂਕ ਕੋਲ ਇਕੱਠੇ ਹੋਏ ਸਨ।


ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ


ਇਸੇ ਦਰਮਿਾਨ ਕਾਰ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਪ੍ਰੀਤਪਾਲ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਸ ਦੇ ਹੱਥਾਂ ਤੇ ਪੈਰਾਂ ’ਤੇ ਤਲਵਾਰਾਂ ਨਾਲ ਕਈ ਵਾਰ ਕੀਤੇ। ਹਮਲੇ ਦੌਰਾਨ ਪ੍ਰੀਤਪਾਲ ਦੇ ਸਾਥੀ ਭੱਜ ਨੇੜੇ ਖੜ੍ਹੀਆਂ ਰੇਹੜੀਆਂ ਪਿੱਛੇ ਲੁਕ ਗਏ ਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਪ੍ਰੀਤਪਾਲ ਨੂੰ ਅੱਧਮੋਇਆ ਕਰ ਕੇ ਹਮਲਾਵਰ ਚਲੇ ਗਏ ਤਾਂ ਉਸ ਦੇ ਦੋਸਤਾਂ ਨੇ ਬਾਹਰ ਆ ਕੇ ਪ੍ਰੀਤਪਾਲ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ : Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਲਈ ਰਾਹ ਪੱਧਰਾ!