Batala News: ਬੀਤੇ ਦਿਨੀਂ ਦੇਰ ਰਾਤ ਬਟਾਲਾ ਸ਼ਹਿਰ ਦੇ ਜਲੰਧਰ ਰੋਡ 'ਤੇ ਪੰਜਾਬ ਫਾਇਨਾਂਸ ਦੇ ਬੰਦ ਦਫਤਰ 'ਤੇ ਕੁੱਝ ਬਦਮਾਸ਼ਾ ਵੱਲੋਂ ਫਾਈਰਿੰਗ ਕੀਤੇ ਜਾਣ ਦੀ ਖ਼ਬਰ ਸਹਾਮਣੇ ਆਈ ਸੀ। ਪੁਲਿਸ ਨੇ ਮਾਮਲੇ ਨੂੰ 24 ਘੰਟਿਆ ਵਿੱਚ ਸੁਲਝਾਉਣ ਦਾ ਮਾਮਲਾ ਸਹਾਮਣੇ ਆਇਆ ਹੈ। ਪੁਲਿਸ ਵੱਲੋਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ 'ਚੋਂ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ, ਇਸ ਦੇ ਨਾਲ ਹੀ ਫਾਈਰਿੰਗ ਵਿੱਚ USA ਕੁਨੈਕਸ਼ਨ ਹੋਣ ਦੀ ਗੱਲ ਆਖੀ ਹੈ।


COMMERCIAL BREAK
SCROLL TO CONTINUE READING

 ਪੁਲਿਸ ਵੱਲੋਂ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਬਟਾਲਾ ਦੀ ਸੁਪਰਵੀਜਨ ਹੇਠ ਉਪ ਕਪਤਾਨ ਪੁਲਿਸ, ਸਿਟੀ ਬਟਾਲਾ ਮੁੱਖ ਅਫਸਰ, ਥਾਣਾ ਸਿਟੀ ਬਟਾਲਾ ਅਤੇ ਸੀ.ਆਈ.ਏ. ਸਟਾਫ, ਬਟਾਲਾ ਦੀ ਟੀਮ ਵੱਲੋਂ ਜਾਂਚ ਕਰਦੇ ਹੋਏ 3 ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਤਿੰਨਾਂ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਹੈ।


ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਜਾਣਕਾਰੀ ਦਿੱਤੀ ਹੈ, ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ। ਫਾਇਨਾਂਸਰ ਨੂੰ ਕੁੱਝ ਦਿਨ ਪਹਿਲਾਂ ਵਿਦੇਸ਼ ਦੇ ਨੰਬਰ ਤੋਂ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ । ਫਾਈਨਾਂਸਰ ਦੇ ਦਫਤਰ ਦੇ ਨਾਲ Showroom ਵਿੱਚ ਕੰਮ ਕਰਦੇ ਮੁਲਜ਼ਮ ਸੌਰਵ ਵੱਲੋਂ ਫਾਈਨਾਂਸਰ ਨੂੰ ਆਪਣਾ ਟਾਰਗੇਟ ਚੁਣਿਆ ਗਿਆ। ਜਿਸ ਦੇ ਸਾਥੀ ਸਰਤਾਜ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ, ਇਹ ਤਿੰਨੋਂ ਬਚਪਣ ਦੇ ਦੋਸਤ ਹਨ। ਮੁਲਜ਼ਮ ਸਰਤਾਜ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਜੋਂ ਜ਼ਿਲ੍ਹਾ ਕਪੂਰਥਲਾ ਵਿਖੇ ਨੌਕਰੀ ਕਰਦਾ ਹੈ।


ਇਹ ਵੀ ਪੜ੍ਹੋ: Chandigarh News: ਮੰਤਰੀ ਦੀ ਵੀਡੀਓ ਲੈਕੇ ਅਕਾਲੀ ਦਲ ਪਹੁੰਚਿਆ ਗਵਰਨਰ ਹਾਊਸ!


 


ਇਨ੍ਹਾਂ ਵੱਲੋਂ ਪਲੈਨਿੰਗ ਕਰਕੇ ਸਰਤਾਜ ਸਿੰਘ ਦੇ ਰਿਸ਼ਤੇਦਾਰ ਸਤਨਾਮ ਸਿੰਘ ਵਾਸੀ ਕੰਡਿਆਲ ਜੋ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਦੀਪਿੰਦਰ ਸਿੰਘ ਵਾਸੀ ਯੂ.ਐਸ.ਏ. ਕੋਲੋਂ ਫਾਈਨਾਂਸਰ ਨੂੰ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਕਰਵਾਈਆ ਗਈਆਂ ਹਨ। ਮੁਕਦਮਾਂ ਵਿੱਚ ਗ੍ਰਿਫ਼ਤਾਰ ਉਕਤ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਨੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਵਾਰਦਾਤ ਵਿੱਚ ਵਰਤੇ ਹਥਿਆਰ 32 ਬੋਰ ਪਿਸਟਲ 10 ਜਿੰਦਾ ਰੌਂਦ, ਮੋਬਾਇਲ ਫੋਨ, ਕਰੇਟਾ ਕਾਰ ਅਤੇ ਐਕਟਿਵਾ ਬਰਾਮਦ ਕਰ ਲਏ ਹਨ।


ਇਹ ਵੀ ਪੜ੍ਹੋ: Punjabi News: ਸਬਸਿਡੀ ਵਾਲੀਆਂ 11 ਹਜ਼ਾਰ ਮਸ਼ੀਨ ਹੋਈ ਗਾਇਬ, ਅਧਿਕਾਰੀ ਨੂੰ ਨੋਟਿਸ ਜਾਰੀ