ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕਹਿੰਦੇ ਨੇ ਸਿਟੀ ਬਿਊਟੀ ਫੁੱਲ ਚੰਡੀਗੜ੍ਹ ਜਿਨ੍ਹਾਂ ਆਪਣੀ ਖ਼ੂਬਸੂਰਤੀ ਲਈ ਮਸ਼ਹੂਰ ਹੈ ਉਨ੍ਹਾਂ ਹੀ ਸਖ਼ਤ ਟਰੈਫਿਕ ਨਿਯਮਾਂ ਲਈ ਵੀ ਮੰਨਿਆ ਜਾਂਦਾ ਹੈ, ਪਰ ਚੰਡੀਗੜ੍ਹ ਪੁਲਿਸ ਦੇ ਇੱਕ ਹੈਡ ਕਾਂਸਟੇਬਲ ਨੂੰ 3000 ਰੁਪਏ ਚਲਾਨ ਨਾ ਕੱਟਣ ਲਈ ਲਈ ਮੰਗੀ ਰਿਸ਼ਵਤ ਮਹਿੰਗੀ ਪੈ ਗਈ, 6 ਸਾਲ ਬਾਅਦ ਅਦਾਲਤ ਨੇ ਉਸਨੂੰ ਨਾ ਸਿਰਫ਼ ਸਖ਼ਤ ਸਜ਼ਾ ਸੁਣਾਈ ਬਲਕਿ ਜੁਰਮਾਨਾ ਵੀ ਲਗਾਇਆ 


COMMERCIAL BREAK
SCROLL TO CONTINUE READING

CBI ਅਦਾਲਤ ਨੇ ਕੀ ਸਜ਼ਾ ਸੁਣਾਈ ?


ਚੰਡੀਗੜ੍ਹ ਦੀ CBI ਸਪੈਸ਼ਲ ਕੋਰਟ ਨੇ ਟਰੈਫਿਕ ਪੁਲਿਸ ਦੇ ਹੈੱਡ ਕਾਂਸਟੇਬਲ ਦਲਬੀਰ ਸਿੰਘ ਨੂੰ 3 ਹਜ਼ਾਰ ਦੀ ਰਿਸ਼ਵਤ ਦੇ 2014 ਦੇ ਮਾਮਲੇ ਵਿੱਚ ਵੀਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ, ਸੋਮਵਾਰ ਨੂੰ ਅਦਾਲਤ ਵਿੱਚ ਦਲਬੀਰ ਸਿੰਘ ਦੀ ਸਜ਼ਾ 'ਤੇ ਬਹਿਸ ਹੋਈ ਉਸ ਤੋਂ ਬਾਅਦ CBI ਅਦਾਲਤ ਨੇ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਦਲਬੀਰ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ ਦਿੱਤੀ,ਸਿਰਫ਼ ਇਨ੍ਹਾਂ ਹੀ ਨਹੀਂ ਅਦਾਲਤ ਨੇ  ਦਲਬੀਰ ਸਿੰਘ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ  


ਕਿਵੇਂ ਸ਼ਿਕੰਜੇ ਵਿੱਚ ਆਇਆ ਕਾਂਸਟੇਬਲ ?


2014 ਵਿੱਚ ਕਾਂਸਟੇਬਲ ਦਲਬੀਰ ਸਿੰਘ ਨੇ ਇੱਕ ਆਟੋ ਡਰਾਈਵਰ ਤੋਂ ਚਲਾਨ ਨਾ ਕੱਟਣ ਦੇ ਲਈ 3 ਹਜ਼ਾਰ ਦੀ ਰਿਸ਼ਵਤ ਮੰਗੀ ਸੀ, ਆਟੋ ਡਰਾਈਵਰ ਨੇ ਟਰੈਫ਼ਿਕ ਪੁਲਿਸ ਦੇ ਕਾਂਸਟੇਬਲ ਦਲਬੀਰ ਸਿੰਘ ਨੂੰ ਕਿਹਾ ਉਹ ਇਨ੍ਹੇ ਰੁਪਏ ਨਹੀਂ ਦੇ ਸਕਦਾ ਹੈ ਬਾਅਦ ਵਿੱਚੋਂ 1500 ਰੁਪਏ  ਮਹੀਨਾ ਦੇਣ 'ਤੇ ਸਹਿਮਤੀ ਬਣੀ,ਕਾਂਸਟੇਬਲ ਦੀ ਰਿਸ਼ਵਤ ਦਾ ਮਾਮਲਾ CBI ਤੱਕ ਪਹੁੰਚਿਆ,CBI ਦਲਬੀਰ ਸਿੰਘ ਦੇ ਪਿੱਛੇ ਲੱਗ ਗਈ,17 ਜੁਲਾਈ 2014 ਨੂੰ ਦਲਬੀਰ ਸਿੰਘ 1500 ਰੁਪਏ ਲੈਣ ਦੇ ਲਈ PGI ਦੇ ਕੋਲ ਪਹੁੰਚ ਗਿਆ ਜਿੱਥੇ CBI ਦੇ ਅਧਿਕਾਰੀ ਪਹਿਲਾਂ ਹੀ ਮੌਜੂਦ ਸਨ, ਜਿਵੇਂ ਹੀ ਦਲਬੀਰ ਸਿੰਘ ਨੇ ਰਿਸ਼ਵਤ ਲਈ CBI ਨੇ ਦਲਬੀਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ