ਚੰਡੀਗੜ੍ਹ: ਚੋਰਾਂ ਤੋਂ ਬਚਣ ਲਈ ਲੋਕ ਆਪਣੇ ਘਰਾਂ, ਦੁਕਾਨਾਂ ’ਚ ਸੀਸੀਟੀਵੀ ਕੈਮਰੇ ਲਗਾਉਂਦੇ ਹਨ, ਪਰ ਜਦੋਂ ਪੁਲਿਸ ਵਾਲਾ ਹੀ ਚੋਰੀ ਕਰਦਾ ਇਨ੍ਹਾਂ ਕੈਮਰਿਆਂ ’ਚ ਕੈਦ ਹੋ ਜਾਵੇ ਤਾਂ ਸੁਰੱਖਿਆ ਦਾ ਤਾਂ ਰੱਬ ਹੀ ਰਾਖਾ। 


COMMERCIAL BREAK
SCROLL TO CONTINUE READING


ਘਟਨਾ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੀ ਹੈ ਜਿੱਥੇ ਚੰਡੀਗੜ੍ਹ ਪੁਲਿਸ (Chandigarh Police) ਦੇ ਐੱਸਆਈ ਨੇ ਕਰਿਆਨੇ ਦੀ ਦੁਕਾਨ ਤੋਂ ਸਿਗਰਟਾਂ ਦੇ 2 ਡੱਬੇ ਚੋਰੀ ਕਰ ਲਏ। ਸਿਗਰਟਾਂ ਦੇ 2 ਪੈਕਟ ਚੋਰੀ ਕਰਨ ਤੋਂ ਬਾਅਦ ਐੱਸਆਈ (Sub-Inspector) ਥਾਣੇ ਪਹੁੰਚਿਆ ਹੀ ਸੀ ਕਿ ਉੱਧਰੋਂ ਦੁਕਾਨਦਾਰ ਉਸਦੀ ਸ਼ਿਕਾਇਤ ਕਰਨ ਥਾਣੇ ’ਚ ਪਹੁੰਚ ਗਿਆ।


 


 


ਦੁਕਾਨਦਾਰ ਨੇ ਸ਼ੱਕ ਪੈਣ ’ਤੇ ਚੈੱਕ ਕੀਤੀ ਸੀਸੀਟੀਵੀ ਫੁਟੇਜ਼
ਸੀਸੀਟੀਵੀ ਫੁਟੇਜ਼ ’ਚ ਨਜ਼ਰ ਆ ਰਿਹਾ ਹੈ ਕਿ ਸਬ-ਇੰਸਪੈਕਟਰ ਪਹਿਲਾਂ ਦੁਕਾਨ ’ਚ ਪਏ ਸਮਾਨ ਨੂੰ ਚੈੱਕ ਕਰ ਰਿਹਾ ਹੈ। ਇੰਨੇ ’ਚ ਦੁਕਾਨਦਾਰ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮ ਫ਼ੁਰਤੀ ਨਾਲ ਕਾਊਂਟਰ ਤੋਂ ਸਿਗਰਟਾਂ ਦੇ 2 ਪੈਕਟ ਚੁੱਕ ਕੇ ਜ਼ੇਬ ’ਚ ਪਾ ਲੈਂਦਾ ਹੈ। ਦੁਕਾਨਦਾਰ ਦੇ ਆਉਂਦਿਆਂ ਹੀ ਉਹ ਬਿਨਾ ਕੁਝ ਖਰੀਦਿਆਂ ਹੀ ਚਲਦਾ ਬਣਦਾ ਹੈ।


ਦੁਕਾਨਦਾਰ ਨੂੰ ਸ਼ੱਕ ਹੋਣ ’ਤੇ ਉਸਨੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਤਾਂ ਸਾਹਮਣੇ ਆਇਆ ਕਿ ਚੰਡੀਗੜ੍ਹ ਪੁਲਿਸ ’ਚ ਤਾਇਨਾਤ ਬਤੌਰ ਸਬ-ਇੰਸਪੈਕਟਰ ਨੇ ਉਸਦੀ ਦੁਕਾਨ ਤੋਂ ਸਿਗਰਟਾਂ ਦੇ 2 ਪੈਕਟ ਚੁੱਕੇ ਹਨ। 


 



ਇਸ ਮੁਲਾਜ਼ਮ ਨੇ ਪਹਿਲਾਂ ਵੀ ਚੁਰਾਇਆ ਸੀ ਟਾਫ਼ੀਆ ਦਾ ਡੱਬਾ
ਦੁਕਾਨਦਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਮੌਲੀਜਾਗਰਾਂ ਦੇ ਥਾਣਾ ਇੰਚਾਰਜ ਨੂੰ ਵੀ ਇਸ ਘਟਨਾ ਸਬੰਧੀ ਸ਼ਿਕਾਇਤ ਕੀਤੀ ਹੈ, ਪਰ ਉਹ ਪੁਲਿਸ ਕਰਮਚਾਰੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ 1 ਮਹੀਨਾ ਪਹਿਲਾਂ ਵੀ ਉਹ ਪੁਲਿਸ ਮੁਲਾਜ਼ਮ ਦੁਕਾਨ ਤੋਂ ਟਾਫ਼ੀਆਂ ਦਾ ਡੱਬਾ ਚੁੱਕ ਕੇ ਲੈ ਗਿਆ ਸੀ।