Ludhiana News: ਅਦਾਲਤ ਨੇ ਬੱਚੀ ਨਾਲ ਜਬਰ ਜਨਾਹ ਮਗਰੋਂ ਕਤਲ ਕਰਨ ਵਾਲੇ 2 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ
Ludhiana Crime News, Rape Convict Given Death Penalty: ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਬੱਚੀ ਨਾਲ ਹੈਵਾਨੀਅਤ ਕਰਕੇ ਉਸ ਦੀ ਹੱਤਿਆ ਕਰਨ ਵਾਲੇ ਦੋ ਦੋਸ਼ੀਆਂ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।
Ludhiana Crime News, Rape Convict Given Death Penalty: ਲੁਧਿਆਣਾ ਦੀ ਅਦਾਲਤ ਨੇ ਇੱਕ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵੀਰਵਾਰ ਨੂੰ ਏਡੀਜੇ ਲੁਧਿਆਣਾ ਅਮਰਜੀਤ ਸਿੰਘ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ। ਜਾਣਕਾਰੀ ਮੁਤਾਬਕ ਉਕਤ ਦੋਵੇਂ ਦੋਸ਼ੀ ਬੱਚੀ ਨੂੰ ਟੌਫ਼ੀਆਂ ਦਾ ਲਾਲਚ ਦੇ ਕੇ ਘਰੋਂ ਬਾਹਰ ਲੈ ਗਏ ਸਨ ਅਤੇ ਬਾਹਰ ਲਿਜਾ ਕੇ ਬੱਚੀ ਨਾਲ ਜਬਰ ਜਨਾਹ ਕੀਤਾ ਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਦੋਰਾਹਾ ਪੁਲਿਸ ਵੱਲੋਂ ਉਕਤ ਦੋਵੇਂ ਦੋਸ਼ੀਆਂ ਦਾ ਟੈਸਟ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਜਾਣਕਾਰੀ ਮੁਤਾਬਕ ਐਡੀਸ਼ਨਲ ਸੈਸ਼ਨਜ਼ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਸਾਰੇ ਤੱਥਾਂ ਤੇ ਗਵਾਹਾਂ ਦੇ ਬਿਨਾਹ ਉਤੇ ਇਹ ਫ਼ੈਸਲਾ ਸੁਣਾਇਆ। ਦੋਸ਼ੀਆਂ ਦੀ ਪਛਾਣ ਵਿਨੋਦ ਸ਼ਾਹ (25) ਵਾਸੀ ਬਲੂਆ, ਉੱਤਰ ਪ੍ਰਦੇਸ਼ ਤੇ ਰੋਹਿਤ ਕੁਮਾਰ ਸ਼ਰਮਾ (23) ਵਾਸੀ ਜਗਦੀਸ਼ਪੁਰਾ, ਹਰਦੋਈ ਵਜੋਂ ਹੋਈ ਹੈ। ਗੌਰਤਲਬ ਹੈ ਕਿ ਫ਼ੈਸਲੇ ਪਿੱਛੋਂ ਦੋਵੇਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਬੱਚੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਤੇ ਦੋਸ਼ੀਆਂ ਨੂੰ 2 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦਾ ਹੁਕਮ ਵੀ ਜਾਰੀ ਕੀਤਾ ਹੈ। ਦੋਸ਼ੀ ਵਿਨੋਦ ਸ਼ਾਹ ਪੀੜਤ ਬੱਚੀ ਦੇ ਪਿਤਾ ਦਾ ਭਾਣਜਾ ਹੈ, ਜੋ ਮਾਰਚ 2019 ਨੂੰ ਸ਼ਰਾਬ ਲੈ ਕੇ ਆਪਣੇ ਮਾਮਾ ਕੋਲ ਆਇਆ ਸੀ।
ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ! ਕਿਸਾਨਾਂ ਦੀ ਮੁੜ ਵਧੀ ਚਿੰਤਾ
ਬੱਚੀ ਦਾ ਬਾਪ ਕਿਸੇ ਕੰਮ ਲਈ ਚਲਾ ਗਿਆ ਤੇ ਵਿਨੋਦ ਬੱਚੀ ਨੂੰ ਟੌਫੀਆਂ ਦਿਵਾਉਣ ਦਾ ਬਹਾਨਾ ਲਾ ਕੇ ਆਪਣੇ ਨਾਲ ਲੈ ਗਿਆ। ਜਦੋਂ ਕਾਫ਼ੀ ਸਮਾਂ ਦੋਵੇਂ ਘਰ ਨਹੀਂ ਪਰਤੇ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ। ਇਸੇ ਦੌਰਾਨ ਪਤਾ ਲੱਗਿਆ ਕਿ ਵਿਨੋਦ ਨਾਲ ਰੋਹਿਤ ਨਾਂ ਦਾ ਵਿਅਕਤੀ ਵੀ ਗਿਆ ਹੈ। ਭਾਲ ਦੌਰਾਨ ਪਰਿਵਾਰ ਨੂੰ ਬੱਚੀ ਦੀ ਲਾਸ਼ ਮਿਲੀ ਸੀ। ਇਸ ਸਬੰਧੀ ਦੋਰਾਹਾ ਥਾਣੇ ਵਿੱਚ 10 ਮਾਰਚ 2019 ਨੂੰ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਜਾਂਚ ਦੌਰਾਨ ਸਾਬਤ ਹੋਇਆ ਸੀ ਕਿ ਬੱਚੀ ਨਾਲ ਜਬਰ-ਜਨਾਹ ਕਰਨ ਪਿੱਛੋਂ ਉਸ ਦਾ ਕਤਲ ਕੀਤਾ ਗਿਆ ਹੈ। ਅਦਾਲਤ ਵੱਲੋਂ ਉਕਤ ਦੋਵੇਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇ ਨਾਲ-ਨਾਲ ਦੋ ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
(For more news apart from Rape Convict Given Death Penalty in Ludhiana for their crime, stay tuned to Zee PHH)
ਇਹ ਵੀ ਪੜ੍ਹੋ : Air India ਦੀ ਫਲਾਈਟ ਨੇ ਸਮੇਂ ਤੋਂ 12 ਘੰਟੇ ਪਹਿਲਾਂ ਭਰੀ ਉਡਾਣ ! 20 ਯਾਤਰੀ ਹਵਾਈ ਅੱਡੇ 'ਤੇ ਰਹਿ ਗਏ