Crime Year Ender: ਸਾਲ 2023 `ਚ ਚੋਰੀਆਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਿਹਾ ਮੋਹਾਲੀ !
Crime Year Ender: ਸਾਲਾਨਾ ਕ੍ਰਾਈਮ ਰਿਪੋਰਟ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਪੂਰੇ ਸਾਲ ਦੌਰਾਨ 1303 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੋਕ ਇਮੀਗ੍ਰੇਸ਼ਨ ਧੋਖਾਧੜੀ, ਚੋਰੀ, ਲੁੱਟ ਖੋਹ, ਡਕੈਤੀ ਅਤੇ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ 1303 ਐਫਆਈਆਰ ਦਰਜ ਕੀਤੀਆਂ ਹਨ।
Crime Year Ender:(MUNISH SHANKAR): ਸਾਲ 2023 'ਚ ਮੋਹਾਲੀ ਜ਼ਿਲ੍ਹੇ ਵਿੱਚ ਚੋਰਾਂ, ਡਾਕੂਆਂ, ਸਨੈਚਰਾਂ ਅਤੇ ਠੱਗਾਂ ਦਾ ਬੋਲਬਾਲਾ ਰਿਹਾ। ਸਾਲਾਨਾ ਕ੍ਰਾਈਮ ਰਿਪੋਰਟ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਪੂਰੇ ਸਾਲ ਦੌਰਾਨ 1303 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੋਕ ਇਮੀਗ੍ਰੇਸ਼ਨ ਧੋਖਾਧੜੀ, ਚੋਰੀ, ਲੁੱਟ ਖੋਹ, ਡਕੈਤੀ ਅਤੇ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ 1303 ਐਫਆਈਆਰ ਦਰਜ ਕੀਤੀਆਂ ਹਨ।
ਇਸ ਤੋਂ ਇਲਾਵਾ ਜੇਕਰ ਹੋਰ ਅਪਰਾਧਾਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਜਨਵਰੀ ਤੋਂ ਹੁਣ ਤੱਕ ਕੁੱਲ 3711 ਐਫ.ਆਈ.ਆਰ. ਜਿਸ ਵਿੱਚ ਹਰ ਤਰ੍ਹਾਂ ਦੇ ਅਪਰਾਧ ਸ਼ਾਮਲ ਹਨ। ਜਿਸ ਵਿੱਚ ਮੋਹਾਲੀ ਦੇ ਸੈਕਟਰ-77 ਵਿੱਚ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਆਰਪੀਜੀ ਹਮਲਾ ਵੀ ਹੋਇਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਰਾਕੇਟ ਲਾਂਚਰ ਨਾਲ ਇੰਟੈਲੀਜੈਂਸ ਭਵਨ ਉੱਤੇ ਹਮਲਾ ਕੀਤਾ ਸੀ। ਹਾਲਾਂਕਿ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਇਸ ਮਾਮਲੇ ਵਿੱਚ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਇਸ ਤੋਂ ਇਲਾਵਾ 8 ਤੋਂ 10 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਕਤਲ ਦੇ ਮਾਮਲੇ
ਜੇ ਗੱਲ ਕਰੀਏ ਜ਼ਿਲ੍ਹੇ ਵਿੱਚ ਹੋਏ ਕਤਲਾਂ ਦੀ ਤਾਂ ਕੁੱਲ 48 ਵਿਅਕਤੀਆਂ ਦੇ ਕਤਲ ਹੋਏ ਹਨ। ਜਿਸ ਵਿੱਚ ਕੁੱਲ 42 FIR ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 54 ਲੋਕਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ, ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਕੁੱਲ 54 ਕੇਸ ਦਰਜ ਕੀਤੇ ਗਏ ਸਨ। ਇਸ ਸਾਲ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ 303 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਲਾਤਕਾਰ ਦੇ ਮਾਮਲੇ
ਇਸ ਸਾਲ 93 ਔਰਤਾਂ ਅਤੇ ਲੜਕੀਆਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ। ਇਨ੍ਹਾਂ ਵਿੱਚੋਂ 45 ਨਾਬਾਲਗ ਹਨ। ਪੁਲਿਸ ਨੇ ਬਲਾਤਕਾਰ ਦੀਆਂ ਕੁੱਲ 48 ਐਫਆਈਆਰ ਦਰਜ ਕੀਤੀਆਂ ਹਨ। ਜਦੋਂ ਕਿ 45 ਕੇਸਾਂ ਵਿੱਚ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤੇ ਗਏ ਸਨ। ਨਾਬਾਲਗਾਂ ਨਾਲ ਬਲਾਤਕਾਰ ਦੇ ਜ਼ਿਆਦਾਤਰ ਮਾਮਲੇ ਜ਼ਿਲ੍ਹੇ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਨਾਲ ਸਬੰਧਤ ਹਨ।
ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ
ਇਸ ਸਾਲ ਮੋਹਾਲੀ ਵਿੱਚ ਗੈਂਗਸਟਰਾਂ ਦਾ ਵੀ ਕਾਫੀ ਬੋਲਬਾਲਾ ਰਿਹਾ। ਜੇਕਰ ਗੈਂਗਸਟਰਾਂ ਤੋਂ ਇਲਾਵਾ ਹੋਰ ਲੁਟੇਰਿਆਂ ਜਾਂ ਬਦਮਾਸ਼ਾਂ ਦੀ ਗੱਲ ਕਰੀਏ ਤਾਂ ਪੁਲਿਸ ਨੇ ਨਾਜਾਇਜ਼ ਹਥਿਆਰ ਰੱਖਣ ਦੇ ਇਲਜ਼ਾਮਾਂ ਵਿੱਚ 33 ਆਰਮਜ਼ ਐਕਟ ਦੇ ਕੇਸ ਦਰਜ ਕੀਤੇ ਹਨ। ਜਿਸ ਵਿੱਚ ਕਰੀਬ 54 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿੱਚ ਕੁਝ ਗੈਂਗਸਟਰ ਅਤੇ ਹੋਰ ਸਨੈਚਰ ਅਤੇ ਲੁਟੇਰੇ ਵੀ ਸ਼ਾਮਲ ਹਨ।
ਇਹ 10 ਅਪਰਾਧ ਜੋ ਸਭ ਤੋਂ ਵੱਧ ਹੋਏ ਹਨ
ਧਾਰਾ | ਕੇਸ | ਮਾਮਲੇ |
IPC 420 | ਠੱਗੀ | 458 |
IPC 379 | ਚੋਰੀ | 474 |
IPC 498A | ਦਾਜ ਸਬੰਧੀ | 115 |
IPC 279, 304A | ਸੜਕ ਹਾਦਸਿਆਂ ਵਿੱਚ ਮੌਤ | 271 |
NDS ਐਕਟ | ਡਰੱਗ ਟਰੈਫਿਕਿੰਗ | 250 |
IPC 454,460,380 | ਘਰ 'ਚ ਚੋਰੀ ਤੇ ਭੰਨਤੋੜ | 201 |
ਆਬਕਾਰੀ ਐਕਟ | ਸ਼ਰਾਬ ਦੀ ਤਸਕਰੀ | 171 |
IPC 379 B | ਸਨੈਚਿੰਗ | 138 |
IPC 363 | ਅਗਵਾ | 122 |
ਹੋਰ ਧਾਰਾ | ਝਗੜੇ ਅਤੇ ਹੋਰ ਕੇਸ | 94 |