Nabha Crime News: ਦੇਰ ਰਾਤ ਨਾਭਾ ਦੇ ਕਰਤਾਰਪੁਰਾ ਮੁਹੱਲੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਘਰ ਵਿੱਚ ਔਰਤ ਦੀ ਲਾਸ਼ ਦੇਖ ਕੇ ਪਰਿਵਾਰ ’ਚ ਚੀਕ-ਚਿਹਾੜਾ ਮਚ ਗਿਆ। ਸੁਨੀਤਾ ਰਾਣੀ ਦੇ ਕਤਲ ਦੇ ਦੋਸ਼ ਮ੍ਰਿਤਕਾ ਦੇ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ’ਤੇ ਲੱਗੇ ਹਨ। ਇਹ ਦੋਸ਼ ਮ੍ਰਿਤਕਾ ਦੇ ਲੜਕੇ ਤੇ ਲੜਕੀ ਵੱਲੋਂ ਲਗਾਏ ਗਏ ਹਨ।


COMMERCIAL BREAK
SCROLL TO CONTINUE READING

ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਦਿਨ ਪਹਿਲਾਂ ਸੁਨੀਤਾ ਰਾਣੀ ਤੇ ਉਸਦੇ ਪਤੀ ਰਾਜੇਸ਼ ਕੁਮਾਰ ਦੀ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਦੇ ਨਾਲ ਮਨਾਈ ਗਈ ਸੀ ਪਰ ਦੂਜੇ ਦਿਨ ਹੀ ਉਸ ਘਰ ਵਿੱਚ ਹੁਣ ਚੀਕ ਚਿਹਾੜਾ ਪੈ ਰਿਹਾ ਹੈ। ਸੁਨੀਤਾ ਰਾਣੀ ਆਪਣੇ ਕਮਰੇ ਵਿੱਚ ਮੌਜੂਦ ਸੀ ਤੇ ਮ੍ਰਿਤਕਾ ਦੀ ਬੇਟੀ ਰਾਤ ਦੇ ਸਮੇਂ ਛੱਤ ਉਤੇ ਸੈਰ ਕਰ ਰਹੀ ਸੀ।


ਉਸ ਦਾ ਬੇਟਾ ਬਾਜ਼ਾਰ ਗਿਆ ਹੋਇਆ ਸੀ ਅਤੇ ਪਤੀ ਕੰਮ ਲਈ ਪਟਿਆਲੇ ਗਿਆ ਹੋਇਆ ਸੀ। ਘਰ ਵਿੱਚ ਦਿਓਰ ਵੱਲੋਂ ਕਿਸ ਗੱਲ ਨੂੰ ਲੈ ਕੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਇਹ ਕਿਸੇ ਨੂੰ ਨਹੀਂ ਪਤਾ, ਜਦੋਂ ਘਰ ਵਿੱਚ ਮ੍ਰਿਤਕਾਂ ਦਾ ਲੜਕਾ ਆਇਆ ਮੌਕੇ ਉਪਰ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ਦਰਵਾਜ਼ਾ ਲਗਾ ਕੇ ਰਫ਼ੂ ਚੱਕਰ ਹੋ ਗਿਆ।


ਜਦੋਂ ਅੰਦਰ ਵੇਖਿਆ ਤਾਂ ਮ੍ਰਿਤਕਾਂ ਦੇ ਸਰੀਰ ਉਤੇ ਡੂੰਘੇ ਨਿਸ਼ਾਨ ਪਾਏ ਗਏ ਤੇ ਮੂੰਹ ਵਿੱਚ ਸਲਫਾਸ ਦੀ ਦਵਾਈ ਵੀ ਪਾਈ ਗਈ ਅਤੇ ਕਮਰੇ ਵਿੱਚ ਸਲਫਾਸ ਦੀ ਬਦਬੂ ਦੇ ਕਾਰਨ ਕੋਈ ਵੀ ਠਹਿਰ ਨਹੀਂ ਸੀ ਸਕਦਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰੱਖ ਦਿੱਤੀ ਹੈ।


ਇਸ ਮੌਕੇ ਸੁਨੀਤਾ ਰਾਣੀ ਦਾ ਲੜਕਾ ਅਸ਼ੂ ਅਤੇ ਲੜਕੀ ਮਹਿਕ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਨਾਲ ਚਾਚਾ ਹਮੇਸ਼ਾ ਹੀ ਲੜਦਾ ਰਹਿੰਦਾ ਸੀ ਅਤੇ ਜਾਨੋਂ ਮਾਰ ਧਮਕੀਆਂ ਦਿੰਦਾ ਰਹਿੰਦਾ ਸੀ ਪਰ ਉਸ ਨੇ ਅੱਜ ਉਨ੍ਹਾਂ ਦੀ ਮੰਮੀ ਨੂੰ ਹੀ ਮਾਰ ਮੁਕਾ ਦਿੱਤਾ ਅਤੇ ਉਨ੍ਹਾਂ ਦੀ ਮਾਂ ਦਾ ਕਤਲ ਸੰਜੀਵ ਕੁਮਾਰ ਨੇ ਕੀਤਾ ਹੈ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ : Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ


ਇਸ ਮੌਕੇ ਮ੍ਰਿਤਕਾ ਦੇ ਭਰਾ ਮਨੀਸ਼ ਚੰਦਰ ਨੇ ਕਿਹਾ ਕਿ ਉਸ ਦੀ ਭੈਣ ਦਾ ਕਤਲ ਉਸ ਦਿਓਰ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਹ ਘਰ ਵਿੱਚ ਨਹੀਂ ਹੈ। ਉਸ ਨੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਹੈ ਤੇ ਉਸ ਦੀ ਭੈਣ ਦੇ ਸਰੀਰ ਉਤੇ ਕਾਫੀ ਨਿਸ਼ਾਨ ਪਾਏ ਗਏ ਹਨ। ਇਸ ਮੌਕੇ ਪੁਲਿਸ ਦੀ ਜਾਂਚ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕੀ ਮ੍ਰਿਤਕਾ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਇਸ ਸਬੰਧੀ ਤਫਤੀਸ਼ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ