Ludhiana News: ਗੱਡੀਆਂ ਪਾਸ ਨਾ ਹੋਣ ਕਾਰਨ ਲੋਕਾਂ ਨੇ ਆਰਟੀਏ ਦਫ਼ਤਰ ਦੇ ਬਾਹਰ ਕੀਤਾ ਹੰਗਾਮਾ
Ludhiana News: ਕਈ ਦਿਨ ਤੋਂ ਕੰਮ ਨਾ ਹੋਣ ਕਾਰਨ ਖੱਜਲ-ਖੁਆਰ ਹੋ ਲੋਕਾਂ ਨੇ ਲੁਧਿਆਣਾ ਦੇ ਰਿਜ਼ਨਲ ਟਰਾਂਸਪੋਰਟ ਦਫ਼ਤਰ ਵਿੱਚ ਜਮ ਕੇ ਹੰਗਾਮਾ ਕੀਤਾ।
Ludhiana News: ਲੁਧਿਆਣਾ ਵਿੱਚ ਅੱਜ ਆਰਟੀਏ ਦਫਤਰ ਦੇ ਬਾਹਰ ਇੱਕ ਵਾਰ ਫਿਰ ਤੋਂ ਹੰਗਾਮਾ ਹੋ ਗਿਆ ਜਦ ਕੁਝ ਲੋਕਾਂ ਨੇ ਆਰਟੀਏ ਲੁਧਿਆਣਾ ਪੂਨਮ ਪ੍ਰੀਤ ਕੌਰ ਦੇ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਨੇ ਦੋਸ਼ ਲਗਾਏ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਕੰਮ ਲਈ ਆਰਟੀਏ ਦਫ਼ਤਰ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੇ ਕੰਮ ਨਹੀਂ ਹੋ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਅੱਜ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਲੁਧਿਆਣਾ ਦੇ ਰਿਜ਼ਨਲ ਟਰਾਂਸਪੋਰਟ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਖੱਜਲ-ਖੁਆਰ ਹੋ ਰਹੇ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਮੌਕੇ ਪੁਲਿਸ ਪੁੱਜ ਗਈ, ਜਿਸ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਇਸ ਦੌਰਾਨ ਆਰਟੀਏ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਗਿਆ ਪਰ ਗੱਲਬਾਤ ਦੌਰਾਨ ਵੀ ਹੰਗਾਮਾ ਹੋ ਗਿਆ ਜਦ ਲੋਕਾਂ ਨੇ ਆ ਕੇ ਦੋਸ਼ ਲਗਾਏ ਕਿ ਆਰਟੀਏ ਉਨ੍ਹਾਂ ਨੂੰ ਉਂਗਲੀਆਂ ਦਿਖਾ ਰਹੀਆਂ ਹਨ ਤੇ ਧਮਕੀਆਂ ਦੇ ਰਹੀ ਹੈ। ਹਾਲਾਂਕਿ ਆਪਣੀ ਸਫ਼ਾਈ ਵਿੱਚ ਮੈਡਮ ਨੇ ਕਿਹਾ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਪਿਛਲੇ ਕੰਮ ਨਹੀਂ ਹੋ ਪਾ ਰਹੇ ਹਨ ਪਰ ਉਹ ਲਗਾਤਾਰ ਇਸ ਉਪਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : Mohali news: ਮੁਹਾਲੀ 'ਚ ਰਸਤਾ ਖੋਲ੍ਹਣ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਤੇ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ
ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਦੋ-ਚਾਰ ਦਿਨ ਪਹਿਲਾਂ ਹੀ ਅਪਲਾਈ ਕੀਤਾ ਸੀ, ਉਹ ਵੀ ਬਿਨਾਂ ਕਾਰਨ ਰੌਲਾ ਪਾ ਰਹੇ ਹਨ। ਜਦਕਿ ਇਸ ਪ੍ਰਕਿਰਿਆ ਨੂੰ 15 ਦਿਨ ਦਾ ਸਮਾਂ ਲੱਗਦਾ ਹੈ, ਉਨ੍ਹਾਂ ਨੇ ਕਿਹਾ ਕਿ ਉਹ ਐਪ ਵਿੱਚ ਸੁਧਾਰ ਕਰ ਰਹੇ ਹਨ। ਇਸ ਲਈ ਕੁਝ ਸਮਾਂ ਜ਼ਰੂਰ ਲੱਗਦਾ ਪਰ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਲੋਕਾਂ ਲਈ ਕੰਮ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਰਿਜ਼ਨਲ ਟਰਾਂਸਪੋਰਟ ਦਫ਼ਤਰ ਵਿੱਚ ਪਹਿਲਾਂ ਵੀ ਲੋਕ ਕੰਮ ਨਾ ਹੋਣ ਕਰ ਕੇ ਖੱਜਲ-ਖੁਆਰ ਹੋਏ ਸਨ।
ਇਹ ਵੀ ਪੜ੍ਹੋ : Agriculture News: ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ 'ਤੇ ਸਬਸਿਡੀ ਲੈਣ ਲਈ 10 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ ਕਿਸਾਨ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ