Tarn Taran Encounter News: ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਪਿੰਡ ਤੂਤ ਭਾਗਲਾ ਵਿੱਚ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬ ਵਿੱਚ ਫਾਇਰਿੰਗ ਕਰਦੇ ਹੋਏ ਇੱਕ ਲੁਟੇਰੇ ਨੂੰ ਦਬੋਚ ਲਿਆ ਹਾਲਾਂਕਿ ਇੱਕ ਲੁਟੇਰਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੂੰ ਲੁਟੇਰਿਆਂ ਕੋਲੋਂ ਦੋ ਆਟੋਮੈਟਿਕ ਹਥਿਆਰ ਬਰਾਮਦ ਹੋਏ ਹਨ। ਲੁਟੇਰਿਆਂ ਨੇ ਆਪਣੀ ਕਾਰ ਨਾਲ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲੁਟੇਰੇ ਪਿੰਡ ਤੂਤ ਭਾਗਲਾ ਵੱਲ ਜਾ ਰਹੇ ਹਨ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੁਟੇਰਿਆਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨਾਲ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Ludhiana News: ਸ਼ੋਅਰੂਮ ਵਿੱਚ ਖੇਡ ਰਹੀ ਸੀ 3 ਸਾਲਾ ਬੱਚੀ, ਅਚਾਨਕ ਸ਼ੀਸ਼ਾ ਡਿੱਗਣ ਨਾਲ ਹੋਈ ਮੌਤ


ਪੁਲਿਸ ਗੋਲੀਬਾਰੀ ਤੋਂ ਬਾਅਦ ਇੱਕ ਲੁਟੇਰੇ ਨੂੰ ਫੜਨ ਵਿੱਚ ਕਾਮਯਾਬ ਹੋ ਗਈ, ਹਾਲਾਂਕਿ ਦੂਜਾ ਅਜੇ ਤੱਕ ਲਾਪਤਾ ਹੈ। ਤਰਨਤਾਰਨ ਪੁਲਸ ਫਰਾਰ ਲੁਟੇਰੇ ਦੀ ਭਾਲ 'ਚ ਲੱਗੀ ਹੋਈ ਹੈ।


ਕਾਬਿਲੇਗੌਰ ਹੈ ਕਿ ਅੱਜ ਮੁਹਾਲੀ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿੱਚ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਘਟਨਾ ਸਥਾਨ ਉਤੇ ਸੀਨੀਅਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਹਨ। ਪੁਲਿਸ ਵੱਲੋਂ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ।


ਮੋਹਾਲੀ ਦੇ ਪਿੰਡ ਬਹਿਲੋਲਪੁਰ ਚ ਪੁਲਿਸ ਤੇ ਬਦਮਾਸ਼ਾਂ ਵਿੱਚ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਹੈ। ਅੰਮ੍ਰਿਤਸਰ ਤੋਂ ਬੰਦੂਕ ਦੇ ਜ਼ੋਰ ਉਤੇ ਕਾਰ ਖੋਹ ਕੇ ਮੁਹਾਲੀ ਵੱਲ ਭੱਜੇ ਸਨ। ਫਿਲਹਾਲ ਤਿੰਨੋਂ ਮੁਲਜ਼ਮ ਕਾਰ ਛੱਡ ਮੌਕੇ ਤੋਂ ਹੋਏ ਫਰਾਰ। ਪੁਲਿਸ ਵੱਲੋਂ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਤਲਾਸ਼ ਛਾਪੇਮਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Punjab News: PM ਨਰਿੰਦਰ ਮੋਦੀ ਦੀ ਸੁਰੱਖਿਆ 'ਚ ਸੰਨ੍ਹ ਦੇ ਮਾਮਲੇ 'ਚ SP, ਦੋ DSP ਸਮੇਤ ਇਹ 7 ਅਧਿਕਾਰੀ ਮੁਅੱਤਲ