Ludhiana News: ਘੁਮਾਰ ਮੰਡੀ 'ਚ ਕੱਪੜਾ ਸ਼ੋਅਰੂਮ 'ਚ ਆਪਣੇ ਪਰਿਵਾਰ ਨਾਲ ਕੱਪੜਿਆਂ ਦੀ ਖਰੀਦਦਾਰੀ ਕਰਨ ਗਈ ਤਿੰਨ ਸਾਲਾ ਬੱਚੀ ਦੀ ਸ਼ੋਅਰੂਮ ਦੇ ਕੱਚੇ ਦਰਵਾਜ਼ੇ ਹੇਠ ਆਉਣ ਨਾਲ ਮੌਤ ਹੋ ਗਈ।
Trending Photos
Ludhiana News: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਸ਼ੋਅਰੂਮ ਦਾ ਸ਼ੀਸ਼ਾ ਅਚਾਨਕ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਲੁਧਿਆਣਾ ਦੇ ਘੁਮਾਰ ਮੰਡੀ 'ਚ ਇਕ ਸ਼ੋਅਰੂਮ 'ਚ 3 ਸਾਲਾ ਬੱਚੀ 'ਤੇ ਸ਼ੀਸ਼ਾ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ੋਅਰੂਮ ਦੇ ਦਰਵਾਜ਼ੇ ਨਾਲ ਖੇਡਦੇ ਸਮੇਂ ਵਾਪਰਿਆ ਜਿੱਥੇ ਉਹ ਆਪਣੇ ਪਰਿਵਾਰ ਨਾਲ ਆਈ ਹੋਈ ਸੀ।
ਘੁਮਾਰ ਮੰਡੀ 'ਚ ਕੱਪੜਾ ਸ਼ੋਅਰੂਮ 'ਚ ਆਪਣੇ ਪਰਿਵਾਰ ਨਾਲ ਕੱਪੜਿਆਂ ਦੀ ਖਰੀਦਦਾਰੀ ਕਰਨ ਗਈ ਤਿੰਨ ਸਾਲਾ ਬੱਚੀ ਦੀ ਸ਼ੋਅਰੂਮ ਦੇ ਕੱਚੇ ਦਰਵਾਜ਼ੇ ਹੇਠ ਆਉਣ ਨਾਲ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਬੱਚੀ ਨੂੰ ਡੀਐਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: India-Canada Row: ਨਿੱਝਰ ਕਤਲ ਮਾਮਲੇ ਵਿੱਚ 'ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਲਗਾਏ ਗਏ ਦੋਸ਼', ਭਾਰਤੀ ਰਾਜਦੂਤ ਨੇ ਚੁੱਕੇ ਸਵਾਲ
ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ ਵਾਲੀ ਬ੍ਰਹਮ ਕੌਰ ਵਜੋਂ ਹੋਈ ਹੈ। ਉਹ ਸ਼ੀਸ਼ਾ ਫੜ ਕੇ ਖੇਡ ਰਹੀ ਸੀ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਦਵਿੰਦਰ ਕੌਰ ਆਪਣੇ ਪਰਿਵਾਰ ਨਾਲ ਘੁਮਾਰ ਮੰਡੀ ਸਥਿਤ ਇਕ ਸ਼ੋਅਰੂਮ 'ਚ ਆਈ ਸੀ। ਪਰਿਵਾਰਕ ਮੈਂਬਰ ਖਰੀਦਦਾਰੀ ਵਿੱਚ ਰੁੱਝੇ ਹੋਏ ਸਨ। ਕੁੜੀ ਨੇ ਦਰਵਾਜ਼ਾ ਫੜਿਆ ਹੋਇਆ ਸੀ। ਅਚਾਨਕ ਕੱਚ ਦਾ ਦਰਵਾਜ਼ਾ ਢਿੱਲਾ ਹੋ ਕੇ ਕੁੜੀ 'ਤੇ ਡਿੱਗ ਪਿਆ।
ਇਹ ਵੀ ਪੜ੍ਹੋ: Faridkot News: ਫਰੀਦਕੋਟ 'ਚ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ, ਨੌਜਵਾਨ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਇਸ ਤੋਂ ਬਾਅਦ ਸ਼ੋਅਰੂਮ 'ਚ ਹਫੜਾ-ਦਫੜੀ ਮਚ ਗਈ। ਸਟਾਫ ਅਤੇ ਪਰਿਵਾਰ ਤੁਰੰਤ ਲੜਕੀ ਕੋਲ ਪਹੁੰਚ ਗਏ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੋਂ ਬਾਅਦ ਘੁਮਾਰ ਮੰਡੀ ਪੁਲਿਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ। ਫਿਲਹਾਲ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਨੇ ਸ਼ੋਅਰੂਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਦੇ ਸਮੇਂ ਇਹ ਹਾਦਸਾ ਵਾਪਰਿਆ।