Fake Call Center Case: ਕਾਂਗਰਸ ਬਲਾਕ ਪ੍ਰਧਾਨ ਨਾਲ ਜੁੜੇ ਫਰਜ਼ੀ ਕਾਲ ਸੈਂਟਰ ਮਾਮਲੇ ਦੇ ਤਾਰ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Fake Call Center Case: ਲੁਧਿਆਣਾ ਫਰਜ਼ੀ ਕਾਲ ਸੈਂਟਰ ਮਾਮਲੇ ਦੇ ਤਾਰ ਕਾਂਗਰਸੀ ਬਲਾਕ ਪ੍ਰਧਾਨ ਨਾਲ ਜੁੜ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Fake Call Center Case: ਪਿੰਡ ਦਾਦ 'ਚ ਚੱਲ ਰਹੇ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਫਰਜ਼ੀ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਬੈਠੈ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ, ਜਿਨ੍ਹਾਂ ਵਿੱਚ ਦੋ ਕੁੜੀਆਂ ਵੀ ਸ਼ਾਮਲ ਹਨ।
ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਕਾਂਗਰਸੀ ਆਗੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਕਾਂਗਰਸੀ ਆਗੂ ਹਲਕਾ ਆਤਮ ਨਗਰ ਦਾ ਬਲਾਕ ਪ੍ਰਧਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕਾਂਗਰਸੀ ਆਗੂ ਨੂੰ ਮੁੱਖ ਸਰਗਨਾ ਦੀ ਸੂਚੀ ਦਾ ਮੈਂਬਰ ਦੱਸਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਸੀਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਇਕ ਪਪਲ ਕਪੂਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਵੀ ਰੱਖਦਾ ਹੈ।
ਇਸ ਦੀ ਗ੍ਰਿਫ਼ਤਾਰੀ ਬਾਅਦ ਵਿੱਚ ਹੋਈ ਹੈ ਤੇ ਇਹ ਬਤੌਰ ਮੈਨੇਜਾਰ ਸੇਵਾਵਾਂ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖ਼ੁਲਾਸੇ ਹੋ ਸਕਦੇ ਹਨ ਤੇ ਮੁਲਜ਼ਮਾਂ ਵੱਲੋਂ ਇਸ ਧੰਦੇ ਤੋਂ ਕੀਤੀ ਕਮਾਈ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਨੂੰ ਵੀ ਕੇਸ ਦੇ ਨਾਲ ਜੋੜਿਆ ਜਾਵੇਹਾ। ਹਾਲਾਂਕਿ ਉਨ੍ਹਾਂ ਨੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ ਰ ਜ਼ਿਕਰ ਜ਼ਰੂਰ ਕੀਤਾ ਹੈ ਕਿ ਇਹ ਬਤੌਰ ਮੈਨੇਜਰ ਭੂਮਿਕਾ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ
ਗੌਰਤਲਬ ਹੈ ਕਿ ਥਾਣਾ ਡਿਵੀਜ਼ਨ ਨੰਬਰ-8 ਦੇ ਐੱਸਐੱਚਓ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਸੀ ਕਿ ਮੁਲਜ਼ਮ ਸਾਹਿਲ ਕਪੂਰ ਪਪਲ ਜਾਅਲੀ ਕਾਲ ਸੈਂਟਰ 'ਤੇ ਛਾਪੇਮਾਰੀ ਵਾਲੇ ਦਿਨ ਤੋਂ ਹੀ ਫਰਾਰ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਸੀ ਕਿ ਮੁੱਢਲੀ ਜਾਂਚ ਵਿੱਚ ਸਾਹਿਲ ਕਪੂਰ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਜਾਂਚ 'ਚ ਪਤਾ ਲੱਗਾ ਕਿ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਧੰਦੇ 'ਚ ਮੁਲਜ਼ਮ ਸ਼ਾਮਲ ਹੈ।
ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ