ਦੇਵਾਨੰਦ/ਫ਼ਰੀਦਕੋਟ : ਫ਼ਰੀਦਕੋਟ ਰਾਜ ਘਰਾਣੇ ਦੀ 25 ਹਜ਼ਾਰ ਕਰੋੜ ਦੀ ਫ਼ਰਜ਼ੀ ਵਸੀਅਤ ਦੇ ਮਾਮਲੇ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਨੇ 23 ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ,ਪੁਲਿਸ ਦੀ ਜਾਂਚ ਤੋਂ ਬਾਅਦ ਇੰਨਾ ਲੋਕਾਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਜਿੰਨਾਂ 23 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਮਹਾਰਾਵਲ ਖੇਵਾ ਜੀ ਦੇ ਮੌਜੂਦਾ ਚੇਅਰਮੈਨ ਜੈਚੰਦ ਮੋਹਤਾਬ,ਵਾਈਸ ਚੇਅਰਮੈਨ ਨਿਸ਼ਾ ਖੇਰ,ਸੀਈਓ ਜੰਗੀਰ ਸਿੰਘ,ਸਾਬਕਾ ਸੀਈਓ ਅਤੇ ਮੌਜੂਦਾ ਚੇਅਰਮੈਨ ਨਗਰ ਸੁਧਾਰ ਟਰੱਸਟ ਲਲਿਤ ਮੋਹਨ ਗੁਪਤਾ,ਲੀਗਲ ਐਂਡ ਇਨਕਮ ਟੈਕਸ ਐਡਵਾਇਜ਼ਰਾਂ ਅਤੇ ਵਸੀਅਤ ਨੂੰ ਅਟੈਸਟ ਕਰਨ ਵਾਲੇ ਲੋਕ,ਟਰੱਸਟ ਨਾਲ ਜੁੜੇ ਹੋਰ ਪ੍ਰਬੰਧਕਾਂ ਦੇ ਨਾਂ ਵੀ ਸ਼ਾਮਲ ਨੇ,ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਇਸ ਵਸੀਅਤ ਦੇ ਆਧਾਰ 'ਤੇ  ਮਹਾਰਾਵਲ ਖੇਵਾ ਜੀ ਟਰੱਸਟ ਵੱਲੋਂ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ  ਦੀ ਦੇਖਭਾਲ ਕੀਤੀ ਜਾਂਦੀ ਸੀ, ਇਸ ਟਰੱਸਟ ਦੀ ਚੇਅਰਪਰਸਨ ਮਹਾਰਾਜਾ ਦੀ ਧੀ  ਰਾਜਕੁਮਾਰੀ ਦੀਪਿੰਦਰ ਕੌਰ ਸੀ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ   ਪੁੱਤਰ ਜੈਚੰਦ ਮਹਿਤਾਬ ਟਰੱਸਟ ਤੇ ਚੇਅਰਮੈਨ ਸਨ,1 ਜੂਨ 2020 ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਾਇਦਾਦ ਦਾ ਹੱਕ ਦੋਵੇਂ ਧੀਆਂ ਨੂੰ ਦੇਣ ਦੇ ਨਿੱਚਲੀ ਅਦਾਲਤ ਦਾ ਫ਼ੈਸਲੇ 'ਤੇ ਮੌਹਰ ਲੱਗਾ ਦਿੱਤੀ ਸੀ,ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜ਼ਿਲ੍ਹਾਂ ਪੁਲਿਸ ਦੇ ਕੋਲ ਆਪਣੇ ਪਿਤਾ ਦੀ ਜਾਅਲੀ ਵਸੀਅਤ ਤਿਆਰ ਕਰਨ ਦੀ ਸ਼ਿਕਾਇਤ ਕੀਤੀ ਸੀ  ਜਿਸ ਦੇ ਆਧਾਰ ਤੇ ਹੁਣ ਮਾਮਲਾ ਦਰਜ ਕੀਤਾ ਗਿਆ ਹੈ 


COMMERCIAL BREAK
SCROLL TO CONTINUE READING

ਵਸੀਅਤ ਨੂੰ ਲੈਕੇ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਕਾਨੂੰਨੀ ਜੰਗ


ਰਾਜਕੁਮਾਰੀ ਦੀਪਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕੀ ਉਸ ਦੇ ਪਿਤਾ ਨੇ ਸਾਰੀ ਜਾਇਦਾਦ ਮਹਰਾਵਲ ਖੇਵਾਜੀ ਟਰੱਸਟ ਨੂੰ ਸੌਂਪੀ ਸੀ ਅਤੇ ਉਸ ਨੂੰ ਇਸ ਟਰੱਸਟ ਦਾ ਚੇਅਰਪਰਸਨ ਬਣਾਇਆ ਸੀ ਇਸ ਲਈ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਹੈ,  ਰਾਜਕੁਮਾਰੀ ਅੰਮ੍ਰਿਤ ਕੌਰ ਨੇ ਇਸ ਮਹਰਾਵਲ ਖੇਵਾਜੀ ਟਰੱਸਟ ਨੂੰ ਅਦਾਲਤ ਵਿੱਚ ਚੁਨੌਤੀ ਦਿੱਤੀ ਸੀ, ਮਾਲਿਕਾਨਾ ਹੱਕ ਨੂੰ ਲੈਕੇ  CJM ਕੋਰਟ ਨੇ  25 ਜੁਲਾਈ  2013 ਵਿੱਚ ਫ਼ੈਸਲਾ ਸੁਣਾਉਂਦੇ ਹੋਏ ਜਾਇਦਾਦ 'ਤੇ ਦੋਵਾਂ ਭੈਣਾਂ ਦਾ ਬਰਾਬਰ ਦਾ ਹੱਕ ਦੱਸਿਆ ਸੀ, CJM ਦੇ ਇਸ ਫ਼ੈਸਲੇ ਦੇ ਖ਼ਿਲਾਫ਼  ADJ ਅਦਾਲਤ ਵਿੱਚ ਚੁਨੌਤੀ ਦਿੱਤੀ ਗਈ,  2018 ਨੂੰ  ADJ ਅਦਾਲਤ ਨੇ ਅਪੀਲ ਨੂੰ ਖ਼ਾਰਜ ਕਰ ਦਿੱਤਾ ਅਤੇ CJM ਅਦਾਲਤ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਕੀ  ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ  1982  ਵਿੱਚ ਬਣਾਈ ਗਈ ਵਸੀਅਤ ਫ਼ਰਜ਼ੀ ਸੀ ਅਤੇ ਰਾਜੇ ਦੀਆਂ ਦੋਵੇਂ ਧੀਆਂ ਵਿੱਚ ਬਰਾਬਰ ਜਾਇਦਾਦ ਵੰਡਣ ਦੇ ਹੁਕਮ ਦਿੱਤੇ,   ਹਾਈਕੋਰਟ ਨੇ ਵੀ ਦੋਵੇ ਨਿੱਚਲੀ ਅਦਾਲਤਾਂ ਦੇ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਸੀ 


ਫ਼ਰੀਦਕੋਟ ਰਾਜ ਘਰਾਣੇ ਦੀ ਜਾਇਦਾਦ


ਰਾਜਾ ਹਰਿੰਦਰ ਸਿੰਘ ਬਰਾੜ ਦੀ ਫ਼ਰੀਦਕੋਟ ਵਿੱਚ ਕਾਫ਼ੀ ਜਾਇਦਾਦ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਕਿੱਲਾ ਹੈ, ਇੱਕ ਹੋਟਲ ਸਾਈਟ ਸਮੇਤ ਦਿੱਲੀ ਅਤੇ ਹਿਮਾਚਲ ਵਿੱਚ ਵੀ ਕਾਫ਼ੀ ਜਾਇਦਾਦ ਹੈ, ਇੱਕ ਅੰਦਾਜ਼ੇ ਮੁਤਾਬਿਕ   ਫ਼ਰੀਦਕੋਟ ਰਾਜ ਘਰਾਣੇ ਦੀ ਤਕਰੀਬਨ 20 ਹਜ਼ਾਰ ਕਰੋੜ ਦੀ ਜਾਇਦਾਦ ਹੈ