Punjab News: ਫ਼ਿਰੋਜ਼ਪੁਰ `ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ
Ferozepur News: ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਮੈਂ ਅਤੇ ਮੇਰਾ ਵੱਡਾ ਭਰਾ ਸਤਨਾਮ ਸਿੰਘ ਬੀਤੇ ਦਿਨ ਬਚਿੱਤਰ ਸਿੰਘ ਨੂੰ ਮਿਲੇ ਸੀ। ਉਸ ਨੇ ਸਾਨੂੰ ਆਪਣੇ ਘਰ ਗੱਲਬਾਤ ਕਰਨ ਲਈ ਬੁਲਾਇਆ ਸੀ।
Ferozepur News(RAJESH KATARIA): ਫਿਰੋਜ਼ਪੁਰ ਚ ਪੈਂਦੇ ਦੂਲਾ ਸਿੰਘ ਵਾਲਾ ਵਿਖੇ ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਮੈਂ ਅਤੇ ਮੇਰਾ ਵੱਡਾ ਭਰਾ ਸਤਨਾਮ ਸਿੰਘ ਬੀਤੇ ਦਿਨ ਬਚਿੱਤਰ ਸਿੰਘ ਨੂੰ ਮਿਲੇ ਸੀ। ਉਸ ਨੇ ਸਾਨੂੰ ਆਪਣੇ ਘਰ ਗੱਲਬਾਤ ਕਰਨ ਲਈ ਬੁਲਾਇਆ ਸੀ। ਅਗਲੀ ਰਾਤ ਅਸੀਂ ਤਿੰਨੇ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਚਿੱਤਰ ਸਿੰਘ ਦੇ ਘਰ ਗਏ ਤਾਂ ਉਸ ਨੇ ਮੈਨੂੰ ਅਤੇ ਮੇਰੇ ਦੋਸਤ ਬਲਜਿੰਦਰ ਸਿੰਘ ਨੂੰ ਘਰ ਦੇ ਬਰਾਂਡੇ ਵਿੱਚ ਬਿਠਾ ਦਿੱਤਾ ਅਤੇ ਸਤਨਾਮ ਸਿੰਘ ਨੂੰ ਇਹ ਕਹਿ ਕੇ ਅੰਦਰ ਲੈ ਗਿਆ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ।
ਬਚਿੱਤਰ ਸਿੰਘ ਨੇ ਸਤਨਾਮ ਸਿੰਘ ਨੂੰ ਅੰਦਰ ਲਿਜਾ ਕੇ ਸਾਡੇ ਸਾਹਮਣੇ ਵੇਖਦਿਆਂ ਹੀ ਗੋਲੀਆਂ ਮਾਰ ਦਿੱਤੀਆਂ। ਜਦੋਂ ਅਸੀਂ ਦੋਵੇਂ ਭੱਜ ਕੇ ਅੰਦਰ ਗਏ ਤਾਂ ਇੱਕ ਹੋਰ ਗੋਲੀ ਬਚਿੱਤਰ ਸਿੰਘ ਨੇ ਸਾਡੇ ਸਾਹਮਣੇ ਸਤਨਾਮ ਸਿੰਘ ਨੂੰ ਮਾਰ ਦਿੱਤੀ। ਜਦੋਂ ਅਸੀਂ ਛੁਡਾਉਣ ਲਈ ਅੱਗੇ ਹੋਏ ਤਾਂ ਬਚਿੱਤਰ ਸਿੰਘ ਨੇ ਰਾਈਫਲ ਸਾਡੇ ਵੱਲ ਕਰਕੇ ਕਿਹਾ ਤੁਹਾਨੂੰ ਵੀ ਜਾਨੋਂ ਮਾਰ ਦਿਆਂਗਾ। ਅਸੀਂ ਭੱਜ ਕੇ ਆਪਣੀ ਮਸਾ ਜਾਨ ਬਚਾਈ।
ਇਹ ਵੀ ਪੜ੍ਹੋ: Nangal News: ਰੇਲ ਦਾ ਇੱਕ ਡੱਬਾ ਪਟੜੀ ਤੋਂ ਹੇਠਾਂ ਉਤਰਿਆ, ਵੱਡਾ ਹਾਦਸਾ ਹੋਣ ਤੋਂ ਰਿਹਾ ਬਚਾਅ
ਗੁਰਜੰਟ ਸਿੰਘ ਨੇ ਦੱਸਿਆ ਕਿ ਬਚਿੱਤਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਘਰਵਾਲੀ ਦੇ ਸਤਨਾਮ ਸਿੰਘ ਨਾਲ ਨਜਾਇਜ਼ ਸਬੰਧ ਹਨ। ਜਿਸ ਕਰਕੇ ਬਚਿੱਤਰ ਸਿੰਘ ਨੇ ਮੇਰੇ ਭਰਾ ਸਤਨਾਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਗੁਰਜੰਟ ਸਿੰਘ ਦੇ ਬਿਆਨਾਂ 'ਤੇ ਬੱਚਿਤਰ ਸਿੰਘ ਦੇ ਵਿਰੁੱਧ ਮੁਕਦਮਾ ਨੰਬਰ 10 ਅਧੀਨ ਧਾਰਾ 302,506,ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Delhi Jantar Mantar:ਦਿੱਲੀ ਧਰਨੇ 'ਚ ਪੁੱਜੇ ਸੀਐਮ ਮਾਨ, ਬੋਲੇ- ਬੀਜੇਪੀ ਤੋਂ ਚੰਡੀਗੜ੍ਹ ਹਾਰ ਬਰਦਾਸ਼ਤ ਨਹੀਂ ਹੋ ਰਹੀ