Batala Crime: 50 ਲੱਖ ਰੁਪਏ ਫਿਰੌਤੀ ਨਾ ਦੇਣ `ਤੇ ਸੁਨਿਆਰੇ ਦੇ ਘਰ ਅੱਗੇ ਕੀਤੀ ਫਾਇਰਿੰਗ; ਗੈਂਗਸਟਰ ਵੱਲੋਂ ਧਮਕੀ ਦੀ ਆਡੀਓ ਆਈ ਸਾਹਮਣੇ
Batala Crime: ਬਟਾਲਾ ਦੇ ਮਸ਼ਹੂਰ ਸੁਨਿਆਰੇ ਨਵੀਨ ਲੂਥਰਾ ਦੇ ਘਰ ਧਰਮਪੁਰਾ ਕਲੋਨੀ ਵਿੱਚ ਬੀਤੀ ਦੇਰ ਰਾਤ 2 ਵਜੇ 3 ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਘਰ ਦੇ ਅੱਗੇ ਸ਼ਰੇਆਮ ਫਾਇਰਿੰਗ ਕੀਤੀ।
Batala Crime: ਬਟਾਲਾ ਵਿੱਚ ਬਦਮਾਸ਼ਾਂ ਵੱਲੋਂ ਲੁੱਟ-ਖੋਹ ਅਤੇ ਧਮਕੀਆਂ ਦੇਣ ਦੀਆਂ ਵਾਰਾਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਜਾਰੀ ਹੈ। ਬਟਾਲਾ ਦੇ ਮਸ਼ਹੂਰ ਸੁਨਿਆਰੇ ਨਵੀਨ ਲੂਥਰਾ ਦੇ ਘਰ ਧਰਮਪੁਰਾ ਕਲੋਨੀ ਵਿੱਚ ਬੀਤੀ ਦੇਰ ਰਾਤ 2 ਵਜੇ 3 ਤਿੰਨ ਮੋਟਰਸਾਈਕਲ ਸਵਾਰ ਆਏ ਨਕਾਬਪੋਸ਼ਾਂ ਨੇ ਘਰ ਦੇ ਅੱਗੇ ਸ਼ਰੇਆਮ ਫਾਇਰਿੰਗ ਕੀਤੀ।
ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਗੇਟ ਅੱਗੇ 6 ਫਾਇਰ ਕੀਤੇ। ਗੌਰਤਬਲਗ ਹੈ ਕਿ ਸੁਨਿਆਰੇ ਨਵੀਨ ਲੂਥਰਾ ਨੂੰ ਗੈਂਗਸਟਰਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ। ਫਾਇਰਿੰਗ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪੀੜਤ ਨਵੀਨ ਲੂਥਰਾ ਨੇ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਹੈਰੀ ਚੱਠਾ ਨਾਮ ਦੇ ਗੈਂਗਸਟਰ ਦਾ ਫੋਨ ਆਇਆ ਸੀ ਜਿਸ ਨੇ ਉਸ ਕੋਲੋ ਪੈਸੇ ਮੰਗੇ ਸਨ ਜਦੋਂ ਉਸ ਨੇ ਪੈਸੇ ਨਹੀਂ ਦਿੱਤੇ ਉਤੇ ਉਸ ਨੇ ਦੁਬਾਰਾ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਮਗਰੋਂ ਉਨ੍ਹਾਂ ਇੱਕ ਸੁਰੱਖਿਆ ਕਰਮੀ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ :Raghav Chadha News: ਸਰਕਾਰੀ ਬੰਗਲੇ 'ਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਘਵ ਚੱਢਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨੇ
ਬੀਤੀ ਰਾਤ ਉਸ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਵੱਲੋਂ 6 ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਕਾਰਨ ਉਸ ਦੇ ਘਰ ਦੇ ਮੈਂਬਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੂਥਰਾ ਨੇ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਦੂਜੇ ਪਾਸੇ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕਾਦੀਆਂ ਦੇ ਮੇਨ ਬਾਜ਼ਾਰ ਵਿੱਚ ਚੋਰਾਂ ਨੇ ਚਾਰ ਦੁਕਨਾਂ ਨੂੰ ਨਿਸ਼ਾਨਾ ਬਣਾਇਆ। ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਨਕਦੀ ਦੇ ਨਾਲ ਨਾਲ ਸਮਾਨ ਵੀ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਬਾਜ਼ਾਰ ਵਿੱਚ ਕੁਝ ਦੁਕਾਨਾਂ ਇਸ ਤਰ੍ਹਾਂ ਦੀਆਂ ਵੀ ਹਨ ਜਿਨ੍ਹਾਂ ਦੇ ਸ਼ਟਰ ਖੋਲ੍ਹਣ ਵਿੱਚ ਚੋਰ ਨਾਕਾਮ ਰਹੇ। ਮਿਲੀ ਜਾਣਕਾਰੀ ਅਨੁਸਾਰ ਪੀੜਤ ਦੁਕਨਾਦਾਰ ਨੇ ਦੱਸਿਆ ਕਿ ਦੁਕਾਨ ਦੇ ਸ਼ਟਰ ਚੋਰਾਂ ਵੱਲੋ ਤੋੜੇ ਗਏ ਹਨ।
ਜ਼ਿਕਰਯੋਗ ਗੱਲ ਇਹ ਹੈ ਕਿ ਚੋਰਾਂ ਵੱਲੋਂ ਮਨਿਆਰੀ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਉਤੇ ਨਕੇਲ ਕੱਸੇ ਅਤੇ ਦੁਕਾਨਦਾਰਾਂ ਨੂੰ ਨੁਕਸਾਨ ਤੋਂ ਬਚਾਏ। ਉਥੇ ਹੀ ਘਟਨਾ ਦੀ ਇਲਤਾਹ ਮਿਲਦੇ ਹੀ ਮੌਕੇ ਉਤੇ ਜਾਂਚ ਕਰਨ ਪਹੁੰਚੇ ਏਐਸਆਈ ਦਾ ਕਹਿਣਾ ਸੀ ਕਿ ਸੀਸੀਟੀਵੀ ਦੀ ਜਾਂਚ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਜਲਦ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Faridkot Clash: ਘਰ ਅੱਗੇ ਰੱਖੇ ਬੈਂਚ 'ਤੇ ਬੈਠਣ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖ਼ੂਨੀ ਝੜਪ; ਇੱਕ ਨੌਜਵਾਨ ਦੀ ਮੌਤ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ