Faridkot Clash: ਫ਼ਰੀਦਕੋਟ ਦੀ ਡਰੀਮ ਸਿਟੀ ਕਾਲੋਨੀ ਵਿੱਚ ਦੇਰ ਰਾਤ ਬੈਂਚ ਉਤੇ ਬੈਠਣ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ।
Trending Photos
Faridkot Clash: ਫ਼ਰੀਦਕੋਟ ਦੀ ਡਰੀਮ ਸਿਟੀ ਕਾਲੋਨੀ ਵਿੱਚ ਦੇਰ ਰਾਤ ਕਰੀਬ 10 ਵਜੇ ਘਰ ਅੱਗੇ ਰੱਖੇ ਬੈਂਚ ਉਤੇ ਬੈਠਣ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰਨ ਉਤੇ ਕਰੀਬ ਅੱਧਾ ਦਰਜਨ ਲੋਕਾਂ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ।
ਮ੍ਰਿਤਕ ਦੀ ਪਛਾਣ ਡਰੀਮ ਸਿਟੀ ਵਾਸੀ ਤਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ, ਜਦੋਂਕਿ ਬਾਕੀ ਜ਼ਖ਼ਮੀਆਂ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿੱਚ ਇਲਾਜ ਚੱਲ ਰਿਹਾ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਗੱਲਬਾਤ ਕਰਦਿਆਂ ਐਸਐਚਓ ਫਰੀਦਕੋਟ ਗੂਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਡਰੀਮ ਸਿਟੀ ਵਿੱਚ ਲੜਾਈ ਹੋਈ ਹੈ ਤਾਂ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਤਾਂ ਪਤਾ ਚੱਲਿਆ ਕਿ ਆਪਸ ਵਿੱਚ ਗੁਆਂਢ ਵਿੱਚ ਰਹਿੰਦੇ ਦੋ ਪਰਿਵਾਰਾਂ ਵਿਚਕਾਰ ਘਰ ਅੱਗੇ ਰੱਖੇ ਬੈਂਚ ਉਤੇ ਬੈਠਣ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਵਿੱਚ ਕਰੀਬ 5/6 ਲੋਕ ਜ਼ਖ਼ਮੀ ਹੋਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਇੱਕ ਨੌਜਵਾਨ ਦੀ ਮੌਤ ਹੈ ਗਈ ਹੈ। ਬਾਕੀ ਜਾਂਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਬਠਿੰਡਾ ਰਿਫਾਇਨਰੀ ਵਿੱਚ ਏਐਸਾਈ ਦੇ ਅਹੁਦੇ ਉਤੇ ਤਾਇਨਾਤ ਬਲਦੇਵ ਸਿੰਘ ਨੇ ਦੱਸਿਆ ਕਿ 6 ਅਕਤੂਬਰ ਦੀ ਰਾਤ ਕਰੀਬ 10 ਵਜੇ ਉਸ ਦੇ ਗੁਆਂਢ 'ਚ ਰਹਿਣ ਵਾਲੇ ਦੋਸ਼ੀ ਸੰਦੀਪ ਉਰਫ ਬੋਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਡੰਡੇ, ਡੰਡੇ ਅਤੇ ਬੇਸ ਬਾਲ ਨਾਲ ਹਮਲਾ ਕਰ ਦਿੱਤਾ ਹੈ, ਜਿਸ ਵਿੱਚ ਤੇਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਘਟਨਾ 'ਚ ਦੋਸ਼ੀਆਂ ਵੱਲੋਂ ਕੀਤੇ ਹਮਲੇ 'ਚ ਪੰਜ-ਛੇ ਵਿਅਕਤੀ ਜ਼ਖਮੀ ਹੋ ਗਏ, ਹਾਲਾਂਕਿ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : Amritsar Fire news: ਅੰਮ੍ਰਿਤਸਰ ਸਥਿਤ ਦਵਾਈਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਤ
ਬਲਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਡੀਐਸਪੀ ਅਸਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ