Mohali News: ਮੁਹਾਲੀ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਅਜ਼ਾਦੀ ਦਿਹਾੜੇ ਨੂੰ ਲੈ ਕੇ ਚਲਾਏ ਜਾ ਰਹੇ ਵਿਸ਼ੇਸ਼ ਸਰਚ ਮੁਹਿੰਮ ਦੌਰਾਨ ਬੱਬਰ ਖ਼ਾਲਸਾ ਦੇ ਅੱਤਵਾਦੀ ਸਮੇਤ 5 ਮੁਲਜ਼ਮ ਹਥਿਆਰਾਂ ਸਮੇਤ ਕਾਬੂ ਕੀਤੇ ਹਨ। ਇਸ ਸਬੰਧੀ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਵੱਲੋਂ ਮੁਹਾਲੀ ਵਿੱਚ ਇੱਕ ਸੁਨਿਆਰੇ ਤੇ ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਰੇਕੀ ਕੀਤੀ ਜਾ ਰਹੀ ਸੀ, ਜਿਨ੍ਹਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ


ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਨਰਿੰਦਰ ਸਿੰਘ ਉਰਫ ਨਿੰਦੀ, ਕੁਲਵੰਤ ਸਿੰਘ ਉਰਫ ਗੁੱਡੂ, ਅਮਰਿੰਦਰ ਸਿੰਘ ਉਰਫ ਕੈਪਟਨ, ਲਵੀਸ਼ ਕੁਮਾਰ ਉਰਫ ਲਵੀ ਤੇ ਪਰਮ ਪ੍ਰਤਾਪ ਸਿੰਘ ਬਾਜੋਂ ਹੋਈ ਹੈ। ਗ੍ਰਿਫਤਾਰੀ ਦੌਰਾਨ ਮੁਲਜ਼ਮਾਂ ਤੋਂ ਦੋ ਪਿਸਤੌਲਾਂ ਤੇ ਕਾਰਤੂਸ ਬਰਾਮਦ ਹੋਏ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਰਿੰਦਰ ਸਿੰਘ ਉਰਫ ਨਿੰਦੀ ਉਤੇ ਅੱਠ ਤੋਂ 10 ਮੁਕੱਦਮੇ ਦਰਜ ਹਨ। ਕੁਲਵੰਤ ਸਿੰਘ ਉਤੇ ਰੋਪੜ ਜ਼ਿਲ੍ਹੇ ਵਿੱਚ ਬੱਬਰ ਖਾਲਸਾ ਗਰੁੱਪ ਨਾਲ ਮਿਲ ਕੇ ਅੱਤਵਾਦੀ ਸਾਜ਼ਿਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੁਕੱਦਮੇ ਦਰਜ ਹਨ।


ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਸਮੇਂ ਉਸ ਦੇ ਸਾਥੀ ਪਰਮ ਪ੍ਰਤਾਪ ਸਿੰਘ ਨੇ ਪੁਲਿਸ ਤੋਂ ਛੁਡਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪਰਮ ਪ੍ਰਤਾਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।


ਪੁਲਿਸ ਪੁੱਛਗਿੱਛ 'ਚ ਅਮਰਿੰਦਰ ਸਿੰਘ ਉਰਫ ਕੈਪਟਨ ਨੇ ਕਬੂਲਿਆ ਕਿ ਉਹ ਸਾਲ 2021 'ਚ 55-55 ਹਜ਼ਾਰ ਰੁਪਏ 'ਚ ਇੰਦੌਰ ਤੋਂ 2 ਪਿਸਤੌਲ ਅਤੇ 9 ਕਾਰਤੂਸ ਲੈ ਕੇ ਆਇਆ ਸੀ। ਇਨ੍ਹਾਂ ਵਿੱਚੋਂ ਉਸ ਨੇ ਇੱਕ ਪਿਸਤੌਲ ਅਤੇ ਦੋ ਕਾਰਤੂਸ ਕੁਲਵੰਤ ਸਿੰਘ ਨੂੰ ਅਤੇ ਇੱਕ ਪਿਸਤੌਲ ਸਮੇਤ ਸੱਤ ਕਾਰਤੂਸ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਦਿੱਤੇ। ਪੁਲਿਸ ਨੇ ਦਰਜ ਕੇਸ ਵਿੱਚ ਯਾਦਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਪਰ ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਇਹ ਵੀ ਪੜ੍ਹੋ : Haryana violence news: ਹਰਿਆਣਾ 'ਚ ਮਾਹੌਲ ਤਣਾਅਪੂਰਨ, ਕੇਂਦਰ ਤੋਂ ਮੰਗੀ ਗਈ ਸੁਰੱਖਿਆ ਬਲਾਂ ਦੀ ਹੋਰ 4 ਕੰਪਨੀਆਂ