Samrala Murder Case: ਸ਼ਰਾਬ ਦੀ ਬੋਤਲ `ਚ 50 ਰੁਪਏ ਘੱਟ ਪਾਉਣ `ਤੇ ਸਾਥੀ ਦੀ ਲਈ ਜਾਨ
Samrala Murder Case: ਕਿਸਾਨ ਦੀ ਮੋਟਰ ਉਪਰ ਰਹਿੰਦੇ ਦੋ ਪਰਵਾਸੀ ਮਜ਼ਦੂਰ ਵਿੱਚ ਮਹਿਜ਼ 50 ਰੁਪਏ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਵਿੱਚ ਇੱਕ ਸਾਥੀ ਨੇ ਦੂਜੇ ਸਾਥੀ ਦੀ ਡੰਡੇ ਮਾਰ-ਮਾਰ ਕੇ ਜਾਨ ਲੈ ਲਈ।
Samrala Murder Case: ਸਮਰਾਲਾ ਦੇ ਨਜ਼ਦੀਕੀ ਪਿੰਡ ਵਿੱਚ ਮਹਿਜ਼ 50 ਰੁਪਏ ਲਈ ਸ਼ਰਾਬੀ ਨੇ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਇਹ ਮਾਮਲਾ ਸਿਰਫ਼ ਇੱਕ ਘੰਟੇ ਵਿੱਚ ਹੀ ਸੁਲਝਾ ਲਿਆ ਸਮਰਾਲਾ ਦੇ ਨਜ਼ਦੀਕੀ ਪਿੰਡ ਪਿੰਡ ਢਿੱਲਵਾਂ ਵਿੱਚ ਖੇਤਾਂ ਵਿੱਚ ਸਥਿਤ ਮੋਟਰ ਉਪਰ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਨੇ ਸ਼ਰਾਬ ਦੇ ਨਸ਼ੇ 'ਚ ਸਿਰਫ 50 ਰੁਪਏ ਦੇ ਰੌਲ਼ੇ ਪਿੱਛੇ ਹੀ ਉਸੇ ਮੋਟਰ 'ਤੇ ਸਾਥੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਡੀਐਸਪੀ ਵਰਿਆਮ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਸਮਰਾਲਾ ਦੇ ਮੁੱਖ ਅਫਸਰ ਭਿੰਦਰ ਸਿੰਘ ਖੰਗੂੜਾ ਵੱਲੋਂ ਮੌਕੇ 'ਤੇ ਪੁੱਜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਇਨਰਜੀਤ ਮੁਖੀਆ ਪੁੱਤਰ ਭੋਲਾ ਮੁਖੀਆ ਵਾਸੀ ਸਗਰਾ ਡਾਟ ਥਾਣਾ ਕਲੱਈਆ, ਜ਼ਿਲ੍ਹਾ ਬਾਰਾ (ਨੇਪਾਲ) ਵਜੋਂ ਹੋਈ ਹੈ। ਕਿਸਾਨ ਦੀ ਮੋਟਰ ਉਤੇ ਰਹਿੰਦੇ ਸ਼ਿਵ ਨਾਥ ਮੁਖੀਆ ਤੇ ਉਸ ਦੇ ਦੋਸਤ ਇਨਰਜੀਤ ਮੁਖੀਆ ਨੇ ਸ਼ਰਾਬ ਦੀ ਬੋਤਲ ਖ਼ਰੀਦੀ।
ਸ਼ਰਾਬ ਦੀ ਬੋਤਲ ਵਿੱਚ ਸ਼ਿਵ ਨਾਥ ਮੁਖੀਆ ਨੇ 50 ਰੁਪਏ ਘੱਟ ਪਾਏ ਸਨ। ਇਸ ਤੋਂ ਬਾਅਦ ਦੋਵੇਂ ਮਜ਼ਦੂਰਾਂ ਨੇ ਸ਼ਰਾਬ ਪੀ ਲਈ। ਸ਼ਰਾਬ ਦੇ ਨਸ਼ੇ ਵਿੱਚ ਇਨਰਜੀਤ ਮੁਖੀ ਨੇ 50 ਰੁਪਏ ਮੰਗੇ। ਦੋਵੇਂ ਦੋਸਤ ਆਪਸ ਵਿੱਚ ਲੜ ਪਏ। ਇਨਰਜੀਤ ਨੇ ਮੋਟਰ ਉਪਰ ਪਏ ਡੰਡੇ ਨਾਲ ਸ਼ਿਵ ਨਾਥ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸ਼ਿਵ ਨਾਥ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ
ਇਹ ਦੋਵੇਂ ਦੋਸਤ ਲੰਮੇ ਸਮੇਂ ਤੋਂ ਇਕੱਠੇ ਇਸ ਮੋਟਰ ਉਪਰ ਰਹਿ ਰਹੇ ਸਨ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਮੁਲਜ਼ਮ ਖ਼ਿਲਾਫ਼ ਕਤਲ ਕਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : Punjab News: CM ਮਾਨ ਦੀ ਲੁਧਿਆਣਾ ਨੂੰ ਸੌਗਾਤ! 50 ਟਰੈਕਟਰਾਂ ਨੂੰ ਵਿਖਾਈ ਹਰੀ ਝੰਡੀ, 25,000 ਲਾਭਪਾਤਰੀਆਂ ਨੂੰ ਦਿੱਤੇ ਸਰਟੀਫਿਕੇਟ