Faridkot News: ਗੈਂਗਸਟਰ ਚੜ੍ਹਤ ਸਿੰਘ ਦਾ ਫਰੀਦਕੋਟ ਪੁਲਿਸ ਨੂੰ ਮਿਲਿਆ ਤਿੰਨ ਦਿਨਾਂ ਦਾ ਰਿਮਾਂਡ
Faridkot News: ਗੈਂਗਸਟਰ ਚੜ੍ਹਤ ਸਿੰਘ `ਤੇ ਇਲਜ਼ਾਮ ਹਨ ਕਿ 2022 ਵਿੱਚ ਦਰਜ ਹੋਏ ਮਾਮਲੇ `ਚ ਬਰਾਮਦ ਹੋਈ ਇੱਕ ਕਿੱਲੋ ਹੈਰੋਇਨ ਚੜ੍ਹਤ ਸਿੰਘ ਕੋਲੋਂ ਨਸ਼ਾ ਤਸਕਰਾਂ ਨੇ ਹਾਸਿਲ ਕੀਤੀ ਸੀ।
Faridkot News(DEVA NAND SHARMA SHARMA): ਫਰੀਦਕੋਟ ਪੁਲਿਸ ਨੇ ਗੈਂਗਸਟਰ ਚੜ੍ਹਤ ਸਿੰਘ ਨੂੰ 2022 ਦੇ ਇੱਕ ਕੇਸ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ। ਜਿਸ ਨੂੰ ਮੰਗਲਵਾਰ 17 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਨੇ ਉਸਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਹੁਣ ਪੁਲਿਸ ਇਸ ਮਾਮਲੇ ਸਬੰਧੀ ਉਸ ਤੋਂ ਪੁੱਛਗਿੱਛ ਕਰੇਗੀ। ਗੈਂਗਸਟਰ ਚੜ੍ਹਤ ਸਿੰਘ 'ਤੇ ਇਲਜ਼ਾਮ ਹਨ ਕਿ 2022 ਵਿੱਚ ਦਰਜ ਹੋਏ ਮਾਮਲੇ 'ਚ ਬਰਾਮਦ ਹੋਈ ਇੱਕ ਕਿੱਲੋ ਹੈਰੋਇਨ ਚੜ੍ਹਤ ਸਿੰਘ ਕੋਲੋਂ ਨਸ਼ਾ ਤਸਕਰਾਂ ਨੇ ਹਾਸਿਲ ਕੀਤੀ ਸੀ।
ਇਸ ਸਬੰਧੀ ਡੀਐਸਪੀ ਵਰਿਆਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2022 ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੁਲਦੀਪ ਸਿੰਘ, ਸੇਵਕ ਸਿੰਘ, ਸੁਖਚੈਨ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਇੱਕ ਕਿੱਲੋ ਹੈਰੋਇਨ ਅਤੇ ਚਾਰ .32 ਬੈਰਲ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਦੇ ਬਾਅਦ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮੌਕੇ ਇਹ ਸਹਾਮਣੇ ਆਇਆ ਸੀ ਕਿ ਚੜ੍ਹਤ ਸਿੰਘ ਨੇ ਇਨ੍ਹਾਂ ਨੂੰ ਇਹ ਸਭ ਕੁੱਝ ਮੁਹੱਇਆ ਕਰਵਾਇਆ ਸੀ। ਜਿਸ ਤੋਂ ਬਾਅਦ ਥਾਣਾ ਸਦਰ ਫਰੀਦਕੋਟ ਵਿਖੇ ਦਰਜ ਹੋਏ ਮਾਮਲੇ 'ਚ ਪੁਲਿਸ ਨੇ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਵਾਸੀ ਤਰਨਤਾਰਨ ਨੂੰ ਨਾਮਜ਼ਦ ਕੀਤਾ।
ਇਹ ਵੀ ਪੜ੍ਹੋ: Hoshiarpur News: PAP ਮੁਲਾਜ਼ਮਾਂ ਦੀ ਬੱਸ ਅਤੇ ਟ੍ਰਾਲੀ 'ਚ ਹੋਈ ਜ਼ਬਰਦਸਤ ਟੱਕਰ, 4 ਦੀ ਮੌਤ, CM ਭਗਵੰਤ ਮਾਨ ਨੇ ਜਤਾਇਆ ਦੁੱਖ
ਉਨ੍ਹਾਂ ਦੱਸਿਆ ਕਿ ਮੁਹਾਲੀ ਇੰਟੈਲੀਜੈਂਸ ਦਫਤਰ 'ਤੇ ਰਾਕੇਟ ਹਮਲੇ ਦੇ ਮਾਮਲੇ 'ਚ ਨਿਸ਼ਾਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਜਦੋਂਕਿ ਉਕਤ ਮਾਮਲੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਹੈਰੋਇਨ ਚੜ੍ਹਤ ਸਿੰਘ ਪਾਸੋਂ ਆਈ ਸੀ ਅਤੇ ਚੜ੍ਹਤ ਸਿੰਘ ਭਗੌੜਾ ਸੀ। ਹੁਣ ਹਾਲ ਹੀ 'ਚ ਉਸ ਨੂੰ ਇੰਟੈਲੀਜੈਂਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਪੁਲਿਸ ਉਸ ਨੂੰ ਹੁਸ਼ਿਆਰਪੁਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਪੁਲਿਸ ਨੇ ਉਸ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ ਅਤੇ ਹੁਣ ਉਸ ਕੋਲੋਂ ਉਕਤ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Constable cremation: ਕਾਂਸਟੇਬਲ ਸ਼ਾਲੂ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ