Nabha News: ਸੇਵਾ ਕੇਂਦਰ `ਚ ਲੜਕੇ ਵੱਲੋਂ ਤੰਗ-ਪਰੇਸ਼ਾਨ ਕਰਨ `ਤੇ ਲੜਕੀ ਨੇ ਜੀਵਨ ਲੀਲਾ ਕੀਤੀ ਸਮਾਪਤ
Nabha News: ਸੇਵਾ ਕੇਂਦਰ ਵਿੱਚ ਤਾਇਨਾਤ ਲੜਕੀ ਨੇ ਆਪਣੇ ਸੀਨੀਅਰ ਲੜਕੇ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਮਗਰੋਂ ਖੁਦਕੁਸ਼ੀ ਕਰ ਲਈ ਹੈ।
Nabha News: ਨਾਭਾ ਬਲਾਕ ਦੇ ਪਿੰਡ ਪੇਧਨ ਦੀ ਰਹਿਣ ਵਾਲੀ 23 ਸਾਲਾਂ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਕਾਜਲ ਕੌਰ ਵਜੋਂ ਹੋਈ ਹੈ। ਉਸ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਭਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਰਜਿੰਦਰ ਸਿੰਘ ਵਾਸੀ ਪਿੰਡ ਰੰਨੋ ਦੇ ਵਿਅਕਤੀ ਉਤੇ ਦੋਸ਼ ਲਗਾਏ ਕਿ ਉਹ ਅਕਸਰ ਹੀ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਕਰਕੇ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੀ ਹੈ।
ਇਸ ਤੋਂ ਬਾਅਦ ਕਾਜਲ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕਾਜਲ ਸੁਵਿਧਾ ਕੇਂਦਰ ਵਿੱਚ ਲੱਗੀ ਹੋਈ ਸੀ। ਪੁਲਿਸ ਨੇ ਮੁਲਜ਼ਮ ਰਜਿੰਦਰ ਸਿੰਘ ਦੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਲੜਕੀ ਭਾਦਸੋਂ ਦੇ ਸੁਵਿਧਾ ਕੇਂਦਰ ਵਿੱਚ ਕੰਮ ਕਰਦੇ ਸੀ ਜਿਸ ਨੂੰ ਇੱਕ ਨੌਜਵਾਨ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ।
ਮ੍ਰਿਤਕ ਲੜਕੀ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਇਹ ਨੌਜਵਾਨ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ। ਜਿਸ ਕਰਕੇ ਮੈਂ ਆਤਮਹੱਤਿਆ ਕਰ ਰਹੀ ਹਾਂ। ਦੂਸਰੇ ਪਾਸੇ ਮ੍ਰਿਤਕ ਲੜਕੀ ਦੇ ਭਰਾ ਤੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ 306 ਦਾ ਮੁਕੱਦਮਾ ਦਰਜ ਕਰ ਲਿਆ ਹੈ।
ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਨੇ ਸੁਵਿਧਾ ਕੇਂਦਰ ਭਾਦਸੋਂ ਵਿੱਚ ਉਸ ਨੂੰ ਨੌਕਰੀ ਉਤੇ ਲਗਵਾਇਆ ਸੀ। ਕੁਝ ਸਮੇਂ ਮਗਰੋਂ ਰਜਿੰਦਰ ਸਿੰਘ ਉਸਦੀ ਭੈਣ ਕਾਜਲ ਨੂੰ ਇਕਪਾਸੜ ਪਿਆਰ ਕਾਰਨ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ ਜਿਸ ਬਾਰੇ ਮ੍ਰਿਤਕ ਲੜਕੀ ਨੇ 15 ਦਿਨ ਪਹਿਲਾਂ ਆਪਣੇ ਭਰਾ ਨੂੰ ਦੱਸ ਕੇ ਕਥਿਤ ਦੋਸ਼ੀ ਦਾ ਫੋਨ ਨੰਬਰ ਬਲੌਕ ਕਰ ਦਿੱਤਾ ਸੀ।
ਇਹ ਵੀ ਪੜ੍ਹੋ : Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਸਟੀਮ ਨਾਲ ਲੰਗਰ ਬਣਾ ਕੇ ਪਿੰਡ ਰੌਣੀ ਦੀ ਸੁਸਾਇਟੀ ਦੇ ਰਹੀ ਹੈ ਵੱਖਰਾ ਸੁਨੇਹਾ
ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ 22 ਦਸੰਬਰ ਨੂੰ ਉਸਦੀ ਭੈਣ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਦੱਸਿਆ ਕਿ ਰਜਿੰਦਰ ਸਿੰਘ ਨੇ ਉਸਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ਤੇ ਗਲਤ ਹਰਕਤਾਂ ਕਰਦਾ ਰਹਿੰਦਾ ਹੈ । ਫੋਨ ਕਰਨ ਉਪਰੰਤ ਉਸਦੀ ਭੈਣ ਨੇ ਚਰਨਾਥਲ ਕਲਾਂ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸਨੂੰ ਰਾਹਗੀਰਾਂ ਵੱਲੋਂ ਨਹਿਰ ਵਿਚੋਂ ਕੱਢ ਲਿਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰਲੇਵੇਂ ਜਾਂ ਗਠਜੋੜ ਲਈ ਸਾਰੇ ਅਧਿਕਾਰ ਸੁਖਦੇਵ ਢੀਂਡਸਾ ਨੂੰ ਸੌਂਪੇ