Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਸਟੀਮ ਨਾਲ ਲੰਗਰ ਬਣਾ ਕੇ ਪਿੰਡ ਰੌਣੀ ਦੀ ਸੁਸਾਇਟੀ ਦੇ ਰਹੀ ਹੈ ਵੱਖਰਾ ਸੁਨੇਹਾ
Advertisement
Article Detail0/zeephh/zeephh2025798

Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਸਟੀਮ ਨਾਲ ਲੰਗਰ ਬਣਾ ਕੇ ਪਿੰਡ ਰੌਣੀ ਦੀ ਸੁਸਾਇਟੀ ਦੇ ਰਹੀ ਹੈ ਵੱਖਰਾ ਸੁਨੇਹਾ

Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਪਿੰਡ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਇਸ ਦਰਮਿਆਨ ਕੁਝ ਪਿੰਡ ਵਾਤਾਵਰਨ, ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਵੀ ਦੇ ਰਹੇ ਹਨ।

Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਸਟੀਮ ਨਾਲ ਲੰਗਰ ਬਣਾ ਕੇ ਪਿੰਡ ਰੌਣੀ ਦੀ ਸੁਸਾਇਟੀ ਦੇ ਰਹੀ ਹੈ ਵੱਖਰਾ ਸੁਨੇਹਾ

Fatehgarh Sahib News: ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਨੂੰ ਲੈ ਕੇ 500 ਤੋਂ ਵੱਧ ਲੰਗਰ ਵੱਖ-ਵੱਖ ਪਿੰਡਾਂ ਉਤੇ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਹਨ। ਉੱਥੇ ਹੀ ਇੱਕ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਰੌਣੀ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਪ੍ਰਦੂਸ਼ਣ ਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਤੇ ਸਟੀਮ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਹੈ।

ਇਹ ਲੰਗਰ ਨੂੰ ਵੇਖਦਿਆਂ ਹੋਰ ਲੰਗਰ ਲਗਾਉਣ ਵਾਲੇ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਲੰਗਰ ਲਗਾਉਣ ਵਾਲੇ ਪਿੰਡ ਰੌਣੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਹਰ ਵਾਰ ਲੰਗਰ ਬਣਾਉਣ ਲਈ ਟਰਾਲੀ ਭਰ ਕੇ ਲੱਕੜ ਜਲਾਉਣ ਕਾਰਨ ਕਈ ਰੁੱਖ ਕੱਟਣੇ ਪੈਂਦੇ ਹਨ।

ਇਸ ਦੇ ਨਾਲ ਨਾਲ ਗੈਸ ਸਿਲੰਡਰਾਂ ਦਾ ਵੀ ਖ਼ਰਚਾ ਵੱਧ ਆਉਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸਟੀਮ ਸਿਸਟਮ ਦਾ ਆਈਡੀਆ ਉਨ੍ਹਾਂ ਖੋਆ ਬਣਾਉਣ ਵਾਲੇ ਤੋਂ ਮਿਲਿਆ ਹੈ। ਜਿਸ ਵਿੱਚ ਉਨ੍ਹਾਂ ਨੇ ਸੋਧ ਕਰਕੇ ਇਸ ਨੂੰ ਟਰਾਲੀ ਉਪਰ ਬਣਾਇਆ ਹੈ। ਜਿਸ ਉਤੇ ਲਗਭਗ 7 ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ, ਜਿਸ ਦੇ ਨਾਲ ਲੱਕੜ ਤੇ ਗੈਸ ਦੀ ਬੱਚਤ ਤਾਂ ਹੁੰਦੀ ਹੀ ਹੈ।

ਇਹ ਵੀ ਪੜ੍ਹੋ : Shaheedi Diwas Vadde Sahibzade: ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ

ਪ੍ਰਦੂਸ਼ਣ ਅਤੇ ਰੁੱਖ ਵੀ ਬਚਦੇ ਹਨ, ਹੁਣ ਹੋਰ ਲੰਗਰ ਵਾਲੇ ਵੀ ਇਸ ਪਲਾਂਟ ਨੂੰ ਵੇਖਦੇ ਹਨ ਅਤੇ ਅਸੀਂ ਵੀ ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੰਦੇ ਹਾਂ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 16 ਸਾਲ ਤੋਂ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਟੀਮ ਵਾਲੇ ਸਿਸਟਮ ਨਾਲ ਪਿਛਲੇ ਚਾਰ ਸਾਲ ਤੋਂ ਲੰਗਰ ਬਣਾ ਹਰੇ ਹਨ। ਪਿੰਡ ਰੌਣੀ ਦੀ ਸੇਵਾ ਸੁਸਾਇਟੀ ਹੋਰ ਪਿੰਡਾਂ ਨੂੰ ਸੁਨੇਹਾ ਦੇ ਰਹੀ ਹੈ।

ਇਹ ਵੀ ਪੜ੍ਹੋ : Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰਲੇਵੇਂ ਜਾਂ ਗਠਜੋੜ ਲਈ ਸਾਰੇ ਅਧਿਕਾਰ ਸੁਖਦੇਵ ਢੀਂਡਸਾ ਨੂੰ ਸੌਂਪੇ

ਫ਼ਤਹਿਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ

Trending news