ਰਮਨ ਖੋਸਲਾ/ਹੁਸ਼ਿਆਰਪੁਰ : ਕੈਨੇਡਾ ਦੇ ਮੋਨਟਰਿਆਲ ਸ਼ਹਿਰ ਵਿੱਚ ਬੀਤੀ ਰਾਤ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਤੋਂ ਸਬੰਧ ਰੱਖਣ ਵਾਲੀ 32 ਸਾਲਾ ਇੱਕ ਔਰਤ ਰਾਜਵਿੰਦਰ ਕੋਰ ਰੱਬੀ ਦਾ ਕਤਲ ਹੋਣ ਦੀ ਖ਼ਬਰ ਨੇ ਉਸਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਹੈ ਅਤੇ ਪੀੜ੍ਹਤ ਪਰਿਵਾਰ ਰਾਜਵਿੰਦਰ ਦੀ ਮ੍ਰਿਤਕ ਦੇਹ ਭਾਰਤ ਵਾਪਿਸ ਲਿਆਉਣ ਲਈ ਸਰਕਾਰ ਨੂੰ ਮਦਦ ਦੀ ਅਪੀਲ ਕਰ ਰਿਹਾ ਹੈ।  ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਉਨ੍ਹਾਂ ਦੇ ਜਵਾਈ ਨਵਦੀਪ ਸਿੰਘ ਨੇ ਹੀ ਕੀਤਾ ਹੈ। ਮ੍ਰਿਤਕਾ  ਦੇ ਪਿਤਾ ਅਮਰੀਕ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਧੀ 2 ਸਾਲ ਪਹਿਲਾਂ ਆਪਣੇ ਪਤੀ ਅਤੇ ਦੋ ਬੱਚਿਆਂ  ਦੇ ਨਾਲ ਕੈਨੇਡਾ ਗਈ ਸੀ। ਜਾਣਕਾਰੀ ਮੁਤਾਬਿਕ ਨਵਦੀਪ ਸਿੰਘ ਅਕਸਰ ਘਰ ਵਿੱਚ ਕਲੇਸ਼ ਕਰਦਾ ਸੀ।   ਜਿਸ ਸੰਬੰਧੀ ਕਈ ਵਾਰ ਸ਼ਿਕਾਇਤ ਵੀ ਕੈਨੇਡਾ ਪੁਲਿਸ ਨੂੰ ਕੀਤੀ ਗਈ ਸੀ।  


COMMERCIAL BREAK
SCROLL TO CONTINUE READING

ਕੈਨੇਡਾ ਵਿੱਚ ਰਹਿ ਰਹੇ ਪੁੱਤ ਨੇ ਹੀ ਦਿੱਤੀ ਜਾਣਕਾਰੀ-ਪਰਿਵਾਰ


ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਹੀ ਰਹੀ ਸੀ ਕਿ ਨਵਦੀਪ ਨੇ ਰਾਜਵਿੰਦਰ ਕੋਰ ਰੱਬੀ ਦਾ ਕੱਲ੍ਹ ਦੇਰ ਰਾਤ ਕਤਲ ਕਰ ਦਿੱਤਾ।   ਜਿਸਦੀ ਸੂਚਨਾ ਉਨ੍ਹਾਂ ਨੂੰ ਉਨ੍ਹਾਂ ਦੇ ਕੇਨੇਡਾ ਵਿੱਚ ਹੀ ਰਹਿੰਦੇ ਪੁੱਤਰ ਨੇ ਦਿੱਤੀ।  ਉਨ੍ਹਾਂ ਨੇ ਫ਼ੋਨ 'ਤੇ ਭਾਰਤੀ ਸਮੇਂ ਮੁਤਾਬਿਕ ਰਾਤ 10 ਵਜੇ ਜਿਵੇਂ ਹੀ ਧੀ ਦੇ ਕਤਲ ਦੀ ਖ਼ਬਰ ਦਿੱਤੀ ਤਾਂ ਪੂਰਾ ਪਰਿਵਾਰ ਸਦਮੇਂ ਵਿੱਚ ਆ ਗਿਆ।  ਫਿਲਹਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਮਦਦ ਅਤੇ ਇਨਸਾਫ਼ ਦੀ ਅਪੀਲ ਕਰ ਰਿਹਾ ਹੈ।