Jagtar Singh Hawara News: ਦਿੱਲੀ ਦੀ ਤਿਹਾੜ ਜੇਲ 'ਚ ਬੰਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ 'ਤੇ ਖਰੜ ਅਤੇ ਸੋਹਾਣਾ 'ਚ ਦਰਜ ਦੋ ਮਾਮਲਿਆਂ ਦੀ ਸੋਮਵਾਰ ਨੂੰ ਮੋਹਾਲੀ ਦੀ ਐਡੀਸ਼ਨਲ ਸੈਸ਼ਨ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਵੀਡਿਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਏ। 


COMMERCIAL BREAK
SCROLL TO CONTINUE READING

ਇਸ ਸਬੰਧੀ ਖਰੜ ਥਾਣੇ ਵਿੱਚ 2005 ਵਿੱਚ ਦਰਜ ਐਫਆਈਆਰ ਵਿੱਚ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, ਅਸਲਾ ਐਕਟ ਅਤੇ ਵਿਸਫੋਟਕ ਐਕਟ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਰੱਖੀ ਗਈ ਹੈ ਅਤੇ ਇਸ ਦੌਰਾਨ ਸਾਰੇ ਗਵਾਹ ਪੇਸ਼ ਕੀਤੇ ਜਾਣਗੇ। 


ਇਸ ਮਾਮਲੇ ਨੂੰ ਡਿਸਚਾਰਜ ਕਰਨ ਦੀ ਅਪੀਲ ਵੀ ਕੀਤੀ ਗਈ ਸੀ, ਜਿਸ ’ਤੇ ਪੁਲਿਸ ਵੱਲੋਂ ਪਹਿਲਾਂ ਜੁਰਮ ਵਧਾ ਦਿੱਤਾ ਗਿਆ ਸੀ। ਦੂਜਾ ਮਾਮਲਾ ਥਾਣਾ ਸੋਹਾਣਾ ਨਾਲ ਸਬੰਧਤ ਹੈ, ਜੋ ਕਿ 1998 ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਵੀ ਜਗਤਾਰ ਸਿੰਘ ਹਵਾਰਾ ਦੀ ਅਦਾਲਤ ਵਿੱਚ ਪੇਸ਼ੀ ਦੀ ਮੰਗ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਵੀ ਅਦਾਲਤ ਵਿੱਚ ਦੋਸ਼ ਆਇਦ ਕਰਨ ਨੂੰ ਲੈ ਕੇ ਬਹਿਸ ਹੋਈ ਸੀ ਅਤੇ ਹੁਣ ਇਸ 'ਤੇ ਅਗਲੀ ਸੁਣਵਾਈ 14 ਸਤੰਬਰ ਨੂੰ ਹੋਵੇਗੀ। 


ਇਹ ਵੀ ਪੜ੍ਹੋ: Punjab News: ਪਿਤਾ ਨੇ ਕ੍ਰਿਪਾਨ ਨਾਲ ਆਪਣੇ ਪੁੱਤਰ ਤੇ ਧੀ ਨੂੰ ਕੀਤਾ ਜ਼ਖਮੀ, ਪਿਓ ਗ੍ਰਿਫਤਾਰ


(For more news apart from Jagtar Singh Hawara News, stay tuned to Zee PHH)