ਦੇਵਾਨੰਦ/ਫ਼ਰੀਦਕੋਟ : ਕੋਟਕਪੂਰਾ ਦੇ ਥਾਣੇ ਤੋਂ ਇਰਾਦਤਨ -ਏ-ਕਤਲ ਦੇ ਮਾਮਲੇ ਵਿੱਚ ਗਿਰਫ਼ਤਾਰ ਮੁਲਜ਼ਮ ਪੁਲਿਸ ਰਿਮਾਂਡ ਤੋਂ ਫ਼ਰਾਰ ਹੋ ਗਿਆ ਹੈ, ਮੁਲਜ਼ਮ ਪਰਵਿੰਦਰ ਸਿੰਘ ਉਰਫ਼ ਪਿੰਦਰ 'ਤੇ ਚਾਰ ਦਿਨ ਪਹਿਲਾਂ ਇਰਾਦਤਨ-ਏ- ਕਤਲ ਦਾ ਮਾਮਲਾ ਦਰਜ ਹੋਇਆ ਸੀ ਅਤੇ ਪੁਲਿਸ ਨੇ 24 ਜੁਲਾਈ ਤੱਕ ਉਸ ਦੀ ਰਿਮਾਂਡ ਵੀ ਲਈ ਹੋਈ ਸੀ, ਫ਼ਰਾਰ ਮੁਲਜ਼ਮ ਪਰਵਿੰਦਰ ਸਿੰਘ ਉਰਫ਼ ਪਿੰਦਰ ਪਿੰਡ ਪੰਜਗਰਾਈ ਕਲਾਂ ਦਾ ਵਸਨੀਕ ਸੀ 
 
ਇਸ ਤਰ੍ਹਾਂ ਫ਼ਰਾਰ ਹੋ ਥਾਣੇ ਤੋਂ ਮੁਲਜ਼ਮ  

 
ਮੁਲਜ਼ਮ ਪਰਵਿੰਦਰ ਸਿੰਘ ਨੂੰ ਮੁੜ ਤੋਂ 24 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ,  ਬੁੱਧਵਾਰ ਸ਼ਾਮ ਨੂੰ ਮੁਲਜ਼ਮ ਪਰਵਿੰਦਰ ਸਿੰਘ ਦੇ ਕੇਸ ਦੀ ਜਾਂਚ ਕਰ ਰਿਹਾ ਅਧਿਕਾਰੀ ਅਤੇ ਪੰਜਗਰਾਈ ਪੁਲਿਸ ਚੌਕੀ ਦਾ ਇੰਚਾਰਜ ASI ਬਲਵਿੰਦਰ ਸਿੰਘ  ਥਾਣਾ ਸਦਰ ਪਹੁੰਚਿਆ, ਬਲਵਿੰਦਰ ਨੇ  ASI ਸੁਖਚੈਨ ਸਿੰਘ ਨੂੰ ਮੁਲਜ਼ਮ ਪਰਮਿੰਦਰ ਨੂੰ ਹਵਾਲਾਤ ਤੋਂ ਬਾਹਰ ਲਿਆਉਣਾ ਲਈ ਕਿਹਾ ਤਾਂ ASI ਸੁਖਚੈਨ ਸਿੰਘ ਨੇ ਥਾਣੇ ਦੇ ਸੰਤਰੀ  ਰਾਜਾ ਰਾਮ ਨੂੰ ਮੁਲਜ਼ਮ ਨੂੰ ਹਵਾਲਾਤ ਤੋਂ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ 
 
ਸੰਤਰੀ ਰਾਜਾ ਰਾਮ ਨੇ ASI ਸੁਖਚੈਨ ਸਿੰਘ ਦੀ ਹਿਦਾਇਤ 'ਤੇ ਮੁਲਜ਼ਮ ਪਰਮਿੰਦਰ ਨੂੰ ਬਾਹਰ ਕੱਢ ਕੇ ਸਾਈਡ 'ਤੇ ਖੜਾਂ ਰਹਿਣ ਲਈ ਕਿਹਾ, ASI ਸੁਖਚੈਨ ਸਿੰਘ ਆਪ ਵਾਸ਼ਰੂਮ ਵਿੱਚ ਚਲਾ ਗਿਆ, ਕਾਫ਼ੀ ਦੇਰ ਇੰਤਜ਼ਾਰ ਦੇ ਬਾਅਦ ਜਦੋਂ ਸਦਰ ਥਾਣੇ ਦਾ ASI ਸੁਖਚੈਨ ਸਿੰਘ ਮੁਲਜ਼ਮ ਪਰਮਿੰਦਰ ਨੂੰ ਲੈਕੇ ਨਹੀਂ ਆਇਆ ਤਾਂ ASI ਬਲਵਿੰਦਰ ਸਿੰਘ ਆਪ ਕਮਰੇ ਤੋਂ ਬਾਹਰ ਆਇਆ ਤਾਂ ਉਸ ਨੇ ASI ਥਾਣਾ ਸਦਰ ਨੂੰ ਮੁਲਜ਼ਮ ਬਾਰੇ ਪੁੱਛਿਆ ਤਾਂ ਪਤਾ ਚੱਲਿਆ ਕਿ ਮੁਲਜ਼ਮ ਪਰਮਿੰਦਰ ਫ਼ਰਾਰ ਹੋ ਚੁੱਕਿਆ ਸੀ


COMMERCIAL BREAK
SCROLL TO CONTINUE READING

ਲਾਪਰਵਾਹੀ ਦੇ ਮਾਮਲੇ ਵਿੱਚ ASI ਸੁਖਚੈਨ ਸਿੰਘ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ   ਕਾਰਵਾਹੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਵੱਡਾ ਸਵਾਲ ਇਹ ਹੈ ਕਿ ਲਾਪਵਾਹੀ ਦੀ ਵਜ੍ਹਾਂ ਕਰ ਕੇ ਖ਼ਤਰਨਾਕ ਮੁਲਜ਼ਮ ਪਰਮਿੰਦਰ ਸਿੰਘ ਫ਼ਰਾਰ ਹੋ ਗਿਆ ? ਜਾਂ ਫਿਰ ਥਾਣੇ ਵਿੱਚ ਹੀ ਕੋਈ ਵੱਡਾ ਖੇਡ ਖੇਡਿਆ ਗਿਆ ? ਇਹ 2 ਸਵਾਲ ਪਰਮਿੰਦਰ ਦੇ ਫ਼ਰਾਰ ਹੋਣ ਤੋਂ ਬਾਅਦ ਉੱਠ ਰਹੇ ਨੇ ਜਿਸ ਦੀ ਜਾਂਚ ਤੋਂ ਬਾਅਦ ਹੀ ਨਤੀਜਾ ਸਾਹਮਣੇ ਆਵੇਗਾ