Mohali Crime News: ਮੋਹਾਲੀ `ਚ ਪ੍ਰਾਪਰਟੀ ਡੀਲਰ ਦੇ ਘਰ `ਤੇ ਫਾਇਰਿੰਗ, ਲੱਕੀ ਪਟਿਆਲ ਦੇ ਗੁਰਗੇ ਨੇ ਚਲਾਈ ਗੋਲੀ
Mohali Crime News: ਪਿਛਲੇ ਕਈ ਦਿਨਾਂ ਤੋਂ ਪ੍ਰਾਪਰਟੀ ਡਿਲਰ ਨੂੰ ਵਿਦੇਸ਼ੀ ਨੰਬਰ ਤੋਂ ਗੈਂਗਸਟਰ ਲੱਕੀ ਪਟਿਆਲਾ ਦੇ ਨਾਂਅ `ਤੇ ਫੋਨ ਆ ਰਹੇ ਸਨ। ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।
Mohali Crime News(Manish Shanker): ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਮੁੱਲਾਂਪੁਰ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਨ ਵਾਲੇ ਜਸਵੀਰ ਸਿੰਘ ਉਰਫ਼ ਕਾਕਾ ਦੇ ਘਰ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਮਾਮਲਾ ਫਿਰੌਤੀ ਮੰਗਣ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਘਟਨਾ ਦੇਰ ਰਾਤ ਵਾਪਰੀ। ਪਿਛਲੇ ਕਈ ਦਿਨਾਂ ਤੋਂ ਪ੍ਰਾਪਰਟੀ ਡਿਲਰ ਨੂੰ ਵਿਦੇਸ਼ੀ ਨੰਬਰ ਤੋਂ ਗੈਂਗਸਟਰ ਲੱਕੀ ਪਟਿਆਲਾ ਦੇ ਨਾਂਅ 'ਤੇ ਫੋਨ ਆ ਰਹੇ ਸਨ। ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਉਸ ਨੇ ਫਿਰੌਤੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ 'ਤੇ ਫਾਈਰਿੰਗ ਕੀਤੀ ਗਈ। ਪੁਲੀਸ ਨੇ ਜਸਵੀਰ ਦੇ ਬਿਆਨਾਂ ’ਤੇ ਲੱਕੀ ਪਟਿਆਲ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੇਰ ਰਾਤ ਦੋ ਨੌਜਵਾਨ ਮੋਟਰਸਾਇਕਲ ’ਤੇ ਪ੍ਰਾਪਰਟੀ ਡੀਲਰ ਜਸਵੀਰ ਉਰਫ਼ ਕਾਕਾ ਦੇ ਘਰ ਆਏ ਸਨ। ਉਨ੍ਹਾਂ ਨੇ ਤੁਰੰਤ ਉਸ ਦੇ ਘਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਚਲਾਉਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਮੋਹਾਲੀ ਪੁਲਿਸ ਅਤੇ ਮੋਹਾਲੀ ਕ੍ਰਾਈਮ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਇਰਿੰਗ ਦੌਰਾਨ ਘਰ ਦੇ ਅੰਦਰ ਖੜੀ ਪ੍ਰਾਪਰਟੀ ਡੀਲਰ ਦੀ ਫਾਰਚੂਨਰ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਕਾਰ ਤੋਂ ਇਲਾਵਾ ਦਰਵਾਜ਼ੇ 'ਤੇ ਵੀ ਤਿੰਨ ਗੋਲੀਆਂ ਦੇ ਨਿਸ਼ਾਨ ਹਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਕਤ ਦੋਵਾਂ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: Budget 2024: ਮੋਦੀ ਸਰਕਾਰ ਮਿਡਲ ਕਲਾਸ ਲੋਕਾਂ ਦੇ ਲਈ ਆਵਾਸ ਯੋਜਨਾ ਸ਼ੁਰੂ ਕਰੇਗੀ
ਲੱਕੀ ਪਟਿਆਲ ਵਿਦੇਸ਼ ਤੋਂ ਦਵਿੰਦਰ ਬੰਬੀਹਾ ਗੈਂਗ ਦੀ ਕਮਾਂਡ ਸੰਭਾਲ ਰਿਹਾ ਹੈ। ਉਹ ਚੰਡੀਗੜ੍ਹ ਦੇ ਖੁੱਡਾ ਲਾਹੌਰ ਦਾ ਰਹਿਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਬੈਠਾ ਹੈ। ਵਿਦੇਸ਼ਾਂ ਵਿੱਚ ਬੈਠ ਕੇ ਉਹ ਇੱਥੋਂ ਦੇ ਲੋਕਾਂ ਤੋਂ ਜਬਰੀ ਵਸੂਲੀ ਅਤੇ ਨਾਜਾਇਜ਼ ਵਸੂਲੀ ਦਾ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਵੀ ਉਸ 'ਤੇ ਮੋਹਾਲੀ 'ਚ ਅਜਿਹੇ ਕਈ ਮਾਮਲੇ ਦਰਜ ਹਨ। NIA ਕਈ ਵਾਰ ਉਸ ਦੇ ਘਰ ਛਾਪੇਮਾਰੀ ਵੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ: Chandigarh Mayor News: ਚੰਡੀਗੜ੍ਹ ਮੇਅਰ ਦੀ ਚੋਣ ਦੇ ਖਿਲਾਫ ਆਪ ਪਹੁੰਚੀ ਸੁਪਰੀਮ ਕੋਰਟ