Ludhiana Sex Racket: ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਵੱਲੋਂ ਚਲਾਈ ਗਈ ਮੁਹਿੰਮ 'ਸਭ ਫੜੇ ਜਾਣਗੇ' ਤਹਿਤ ਅੱਜ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਏਸੀਪੀ ਸਿਵਲ ਲਾਈਨ ਜਗਰੂਪ ਕੌਰ ਦੀ ਅਗਵਾਈ ਵਿੱਚ ਕਾਲਜ ਰੋਡ ਉਤੇ ਇੱਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ। ਇਹ ਹਾਈ ਪ੍ਰੋਫਾਇਲ ਸੈਕਸ ਬੜੀ ਲੰਬੇ ਸਮੇਂ ਤੋਂ ਆਂਟੀ ਅਨੀਤਾ ਵੋਲਟਰ ਦੀ ਅਗਵਾਈ ਵਿੱਚ ਚੱਲ ਰਿਹਾ ਸੀ।


COMMERCIAL BREAK
SCROLL TO CONTINUE READING

ਪੁਲਿਸ ਨੇ ਛਾਪੇਮਾਰੀ ਦੌਰਾਨ 6 ਮਹਿਲਾਵਾਂ ਸਣੇ 4 ਆਦਮੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਅੱਡੇ ਤੇ ਛੋਟੇ-ਛੋਟੀ ਉਮਰ ਦੇ ਨੌਜਵਾਨ ਨਸ਼ਾ ਖਰੀਦਣ ਲਈ ਵੀ ਆਉਂਦੇ ਹਨ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਕੋਠੀ ਵਿੱਚ ਨਸ਼ੇ ਦਾ ਧੰਦਾ ਚੱਲਦਾ ਸੀ ਜਿਸਦਾ ਅੱਜ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਗੱਲ ਇਹ ਵੀ ਹੈ ਕਿ ਇਸ ਅੱਡੇ ਦੀ ਸੰਚਾਲਕਾ ਅਨੀਤਾ ਵੋਲਟਰ ਤੇ ਉਸਦਾ ਬੇਟਾ ਅਮਨ ਵੋਲਟਰ ਹਨ ਜਿਨ੍ਹਾਂ ਉਤੇ ਥਾਣਾ ਡਿਵੀਜ਼ਨ 7 ਤੋਂ ਇਲਾਵਾ ਅਲੱਗ-ਅਲੱਗ ਥਾਣਿਆਂ ਵਿੱਚ ਪਹਿਲਾਂ ਵੀ ਕਈ ਪਰਚੇ ਦਰਜ ਹਨ।


ਇਹ ਵੀ ਪੜ੍ਹੋ : Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ


ਜਾਣਕਾਰੀ ਮੁਤਾਬਕ ਏਸੀਪੀ (ਸਿਵਲ ਲਾਈਨ) ਦੀ ਅਗਵਾਈ ਵਿੱਚ ਥਾਣਾ ਡਵੀਜ਼ਨ ਨੰ. 8 ਦੇ ਐੱਸਐੱਚਓ ਵਿਜੇ ਕੁਮਾਰ ਨਾਲ ਪੁਲਿਸ ਪਾਰਟੀ ਨੇ ਕਾਲਜ ਰੋਡ ਉਪਰ ਸਥਿਤ ਇੱਕ ਕੋਠੀ ਵਿੱਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੰਦਰ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਅੰਦਰੋਂ ਲਗਭਗ 6 ਔਰਤਾਂ ਤੇ 4 ਆਦਮੀਆਂ ਨੂੰ ਫੜਿਆ ਹੈ।


ਜੂਨ ਮਹੀਨੇ ਵਿੱਚ ਪੁਲਿਸ ਨੇ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਸਥਿਤ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ 5 ਲੜਕਿਆਂ ਸਮੇਤ 6 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਹਰਗੁਰਦੇਵ ਨੇ ਦੱਸਿਆ ਸੀ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਹੋਟਲ MOON Q3 FOOD ਵਿੱਚ ਇੱਕ ਪੁਲਿਸ ਮੁਲਜ਼ਮ ਨੂੰ ਗਾਹਕ ਬਣਾ ਕੇ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪੁਖਤਾ ਸਬੂਤ ਹੋਣ ਤੋਂ ਬਾਅਦ ਹੀ ਹੋਟਲ ਵਿੱਚ ਛਾਪੇਮਾਰੀ ਕੀਤੀ ਗਈ ਗਈ।



ਇਹ ਵੀ ਪੜ੍ਹੋ : Sikhs in Pakistan: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਸਿੱਖ ਪਰਿਵਾਰਾਂ ਨੂੰ ਮਿਲ ਰਹੀਆਂ ਧਮਕੀਆਂ!


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ