Chandigarh Crime: ਚੰਡੀਗੜ੍ਹ `ਚ 3 ਲੋਕਾਂ ਨੂੰ ਕੁਚਲਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ
Chandigarh Crime: ਚੰਡੀਗੜ੍ਹ ਪੁਲਿਸ ਨੇ ਆਪਣੀ ਗੱਡੀ ਨਾਲ ਤਿੰਨ ਲੋਕਾਂ ਦੀ ਜਾਨ ਲੈਣ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Chandigarh Crime: ਚੰਡੀਗੜ੍ਹ ਵਿੱਚ ਧਨਾਸ-ਸਾਰੰਗਪੁਰ ਰੋਡ ਉਪਰ 7 ਲੋਕਾਂ ਨੂੰ ਕੁਚਲਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਹਾਦਸੇ ਦੇ 4 ਦਿਨ ਬਾਅਦ 21 ਸਾਲ ਦਾ ਮੁਲਜ਼ਮ ਪਰਮਵੀਰ ਸਿੰਘ ਗ੍ਰਿਫਤ ਵਿੱਚ ਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਪਰਮਵੀਰ ਰਾਸ਼ਟਰੀ ਪੱਧਰ ਦਾ ਸ਼ੂਟਰ ਹੈ। 17 ਮਈ ਨੂੰ ਧਨਾਸ ਕਮਿਊਨਿਟੀ ਸੈਂਟਰ ਦੇ ਸਾਹਮਣੇ ਮੋੜ ਉਪਰ ਸ਼ਾਮ ਦੇ ਸਮੇਂ ਪਰਮਵੀਰ ਨੇ ਕਾਰ ਨੂੰ ਫੁੱਟਪਾਥ ਉਪਰ ਚੜਾ ਕੇ 7 ਲੋਕਾਂ ਨੂੰ ਕੁਚਲ ਦਿੱਤਾ ਸੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ 4 ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ ਪੁਲਿਸ ਉਪਰ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਜਪਾ ਨੂੰ ਵੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਧਨਾਸ-ਸਾਰੰਗਪੁਰ ਦੇ ਲੋਕਾਂ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਸ਼ੁੱਕਰਵਾਰ ਨੂੰ ਆਗੂਆਂ ਨਾਲ ਧਨਾਸ ਹਾਦਸੇ ਦੇ ਪੀੜਤਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਰਾਜਮਤੀ (55 ਸਾਲ) ਦੀ 17 ਮਈ ਨੂੰ ਹੀ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਈਡਬਲਿਊਐਸ ਕਲੋਨੀ ਧਨਾਸ ਵਿੱਚ ਰਹਿੰਦੀ ਸੀ। ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਮੁਸਤਫਾ (18 ਸਾਲ) ਵਾਸੀ ਈਡਬਲਿਊਐਸ ਕਲੋਨੀ ਧਨਾਸ ਦੀ ਵੀ 18 ਮਈ ਨੂੰ ਪੀਜੀਆਈ ਵਿੱਚ ਮੌਤ ਹੋ ਗਈ ਸੀ। ਵਿਮਲੇਸ਼ (54 ਸਾਲ) ਦੀ ਵੀ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਇਹ ਵੀ ਪੜ੍ਹੋ : Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?
ਦੂਜੇ ਪਾਸੇ ਕਰਮਜੀਤ (55 ਸਾਲ) ਵਾਸੀ ਤੋਗਾ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਬੌਬੀ (23 ਸਾਲ), ਈਡਬਲਿਊਐਸ ਕਲੋਨੀ ਧਨਾਸ ਪੀਜੀਆਈ ਵਿੱਚ ਦਾਖ਼ਲ ਹੈ। ਈਡਬਲਿਊਐਸ ਕਲੋਨੀ ਧਨਾਸ ਦੇ ਦਲੀਪ ਸੋਨੀ (22 ਸਾਲ) ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ ਤੇ ਈਡਬਲਿਊਐਸ ਕਲੋਨੀ ਧਨਾਸ ਦੀ ਨੀਲਮ (28 ਸਾਲ) ਦਾ ਜੀਐਮਐਸਐਚ-16 ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ