Khanna News: ਖੰਨਾ ਦੇ ਨਵੀਂ ਅਬਾਦੀ ਇਲਾਕੇ ''ਚ ਔਰਤ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ। ਇੱਕ ਨੌਜਵਾਨ ਨੇ ਸ਼ਰੇਆਮ  ਔਰਤ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟਿਆ। ਘਰ ਦੇ ਬਾਹਰ ਖੜ੍ਹੀ ਔਰਤ ਨੂੰ ਉਸ ਦੇ ਵਾਲਾਂ ਤੋਂ ਖਿੱਚ ਕੇ ਗਲੀ 'ਚ ਲਿਆ ਕੇ ਫਿਰ ਜ਼ਮੀਨ 'ਤੇ ਪਟਕਾ ਮਾਰ ਸੁੱਟਿਆ। ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਮੁਲਜ਼ਮ ਤੋਂ ਛੁਡਵਾਇਆ। ਜਿਸਤੋਂ ਬਾਅਦ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਨਵੀਂ ਆਬਾਦੀ ''ਚ ਰਹਿਣ ਵਾਲੀ ਰਾਜੇਸ਼ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਘਰਾਂ 'ਚ ਸਫਾਈ ਦਾ ਕੰਮ ਕਰਦੀ ਹੈ। ਉਸਦੀ ਭਤੀਜੀ ਉਸਦੇ ਘਰ ਦੇ ਸਾਹਮਣੇ ਇੱਕ ਘਰ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਉਹ ਆਪਣੀ ਭਤੀਜੀ ਨੂੰ ਇਹ ਕਹਿ ਕੇ ਘਰ ਆਈ ਸੀ ਕਿ ਉਸਨੇ ਕੰਮ ਉਤੇ ਜਾਣਾ ਹੈ। ਬਾਅਦ ਵਿੱਚ ਬੱਚੇ ਦੀ ਦੇਖਭਾਲ ਕਰ ਲਵੇ।


ਉਹ ਅਜੇ ਆਪਣੇ ਘਰ ਦੇ ਦਰਵਾਜ਼ੇ ਕੋਲ ਵਾਪਸ ਪਰਤੀ ਹੀ ਸੀ ਕਿ ਜਿਸ ਘਰ ਚ ਉਸਦੀ ਭਤੀਜੀ ਕੰਮ ਕਰਦੀ ਹੈ ਉਸਦਾ ਮਾਲਕ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਪਿੱਛੇ ਤੋਂ ਆਇਆ। ਉਸ ਨੂੰ ਵਾਲਾਂ ਤੋਂ ਫੜ ਘਸੀਟਿਆ ਗਿਆ। ਜ਼ਮੀਨ 'ਤੇ ਪਟਕਾ ਮਾਰਿਆ ਗਿਆ। ਲੋਕਾਂ ਨੇ ਉਸਨੂੰ ਬਚਾਇਆ। ਔਰਤ ਦੇ ਪਤੀ ਬੁੱਧ ਰਾਜ ਨੇ ਦੱਸਿਆ ਕਿ ਉਹ ਕੰਮ 'ਤੇ ਗਿਆ ਹੋਇਆ ਸੀ ਤਾਂ ਉਸਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਗਲੀ 'ਚ ਰਹਿਣ ਵਾਲੇ ਵਿਅਕਤੀ ਨੇ ਉਸਦੀ ਕੁੱਟਮਾਰ ਕੀਤੀ ਹੈ।


ਮੁਲਜ਼ਮ ਨੇ ਉਸਦੀ ਪਤਨੀ ਨੂੰ ਜਾਤੀਸੂਚਕ ਸ਼ਬਦ ਕਹੇ। ਉਸਨੂੰ ਜ਼ਮੀਨ 'ਤੇ ਪਟਕਾ ਮਾਰਿਆ ਗਿਆ ਅਤੇ ਲੱਤਾਂ ਨਾਲ ਹਮਲਾ ਕੀਤਾ ਗਿਆ। ਮੁਲਜ਼ਮ 'ਤੇ ਨਸ਼ੇ 'ਚ ਧੁੱਤ ਹੋ ਕੇ ਹਮਲਾ ਕਰਨ ਦਾ ਦੋਸ਼ ਲਾਇਆ ਗਿਆ। ਬੁੱਧ ਰਾਜ ਨੇ ਕਿਹਾ ਕਿ ਜੇਕਰ ਆਲੇ ਦੁਆਲੇ ਦੇ ਲੋਕ ਨਾ ਛੁਡਾਉਂਦੇ ਤਾਂ ਹਮਲਾਵਰ ਨੇ ਉਸਦੀ ਪਤਨੀ ਨੂੰ ਮਾਰ ਦੇਣਾ ਸੀ। 


ਇਹ ਵੀ ਪੜ੍ਹੋ : Arvind Kejriwal Punjab Visit: ਅੱਜ ਅੰਮ੍ਰਿਤਸਰ ਦੌਰੇ 'ਤੇ CM ਮਾਨ ਤੇ ਅਰਵਿੰਦ ਕੇਜਰੀਵਾਲ, ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ,ਜਾਣੋ ਕੀ ਕੁਝ ਹੋਵੇਗਾ ਖਾਸ?


ਸਿਟੀ ਥਾਣਾ 1 ਦੀ ਪੁਲਸ ਨੇ ਰਾਜੇਸ਼ ਨਾਂ ਦੀ ਔਰਤ ਦੇ ਬਿਆਨ ਦਰਜ ਕਰ ਲਏ ਹਨ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਇਸਦੀ ਸੂਚਨਾ ਹਸਪਤਾਲ ਤੋਂ ਐਮ.ਐਲ.ਆਰ. ਰਾਹੀਂ ਮਿਲੀ ਸੀ ਜਿਸ ਤੋਂ ਬਾਅਦ ਜਾਂਚ ਦੀ ਜ਼ਿੰਮੇਵਾਰੀ ਏਐਸਆਈ ਸੁਰਾਜਦੀਨ ਨੂੰ ਸੌਂਪੀ ਗਈ। ਏ.ਐਸ.ਆਈ ਨੇ ਮੌਕਾ ਦੇਖਿਆ। ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ। ਐਕਸਰੇ ਦੀ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Rajasthan Accident News: ਰਾਜਸਥਾਨ 'ਚ ਵਾਪਰਿਆ ਸੜਕ ਹਾਦਸਾ- ਟਰੱਕ ਦੀ ਬੱਸ ਨਾਲ ਹੋਈ ਟੱਕਰ, 11 ਲੋਕਾਂ ਦੀ ਮੌਤ, 20 ਜ਼ਖਮੀ