Moga News: ਨਸ਼ਿਆਂ 'ਤੇ ਲਗਾਮ ਕੱਸਣ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਜਾਰੀ ਹੈ। ਇਸੇ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਜਦੋਂ 2 ਕੁਇੰਟਲ (200 ਕਿਲੋ) ਭੁੱਕੀ ਸਮੇਤ ਮੋਗਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਾਤਰ ਕਰ ਲਿਆ ਹੈ। ਜਦੋਂ ਕਿ ਦੂਜਾ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਇਹ ਨਸ਼ਾ ਤਸਕਰ ਛੋਟੇ ਹਾਥੀ ਵਿੱਚ ਚੂਰਾ ਪੋਸਤ ਲੈ ਕੇ ਆ ਰਹੇ ਸਨ, ਜਿਸ ਵਿੱਚ ਕਰੀਬ 20 -20 ਕਿਲੋਂ ਦੇ 10 ਗੱਟੇ ਸਨ।


COMMERCIAL BREAK
SCROLL TO CONTINUE READING

ਡੀਐਸਪੀ ਮੋਗਾ ਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਦੋ ਵਿਅਕਤੀ ਛੋਟੇ ਹਾਥੀ ਵਿੱਚ ਨਸ਼ੇ ਦਾ ਸਮਾਨ ਲੈ ਕੇ ਸ਼ਹਿਰ ਵੱਲੋਂ ਨੂੰ ਆ ਰਹੇ ਹਨ। ਜਦੋਂ ਸਾਡੀ ਟੀਮ ਨੇ ਇਸ ਟੈਪੂ ਨੂੰ ਚੈਕਿੰਗ ਲਈ ਰੋਕਿਆ ਤਾਂ ਉਸ ਵਿੱਚ ਬੈਠਿਆ ਇੱਕ ਵਿਅਕਤੀ ਮੌਕੇ ਤੇ ਹੀ ਫਰਾਰ ਹੋ ਗਿਆ ਜਦੋਂ ਕਿ ਦੂਜੇ ਵਿਅਕਤੀ ਨੂੰ ਸਾਡੀ ਟੀਮ ਨੇ ਕਾਬੂ ਕਰ ਲਿਆ। ਜਦੋਂ ਅਸੀਂ ਛੋਟੇ ਹਾਥੀ ਵਿੱਚ ਪਏ ਸਮਾਨ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 10 ਗੱਟਿਆਂ ਚੋਂ ਚੂਰਾ ਪੋਸਤ ਸਾਨੂੰ ਬਰਾਮਦ ਹੋਇਆ। ਜਿਨ੍ਹਾਂ ਵਿੱਚ 20-20 ਕਿੱਲੋਂ ਦੇ ਕਰੀਬ ਚੂਰਾ ਪੋਸਤ ਭਰਿਆ ਹੋਇਆ ਸੀ। ਜਿਸ ਨੂੰ ਸਾਡੇ ਵੱਲੋਂ ਕਬਜੇ ਵਿੱਚ ਲੈ ਲਿਆ ਗਿਆ ਹੈ।


ਇਹ ਵੀ ਪੜ੍ਹੋ: Bhana Sidhu News: ਪਟਿਆਲਾ 'ਚ ਨੌਜਵਾਨਾਂ ਨੇ ਹਾਈਵੇ ਕੀਤਾ ਜਾਮ, ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਕਰ ਰਹੇ ਵਿਰੋਧ


ਫਿਲਹਾਲ ਸਾਡੇ ਵੱਲੋਂ ਦੋਵਾਂ ਵਿਅਕਤੀਆਂ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਦੂਜੇ ਵਿਅਕਤੀ ਦੀ ਭਾਲ ਲਈ ਟੀਮਾਂ ਬਣਾਕੇ ਇਲਾਕੇ ਵਿੱਚ ਭੇਜ ਦਿੱਤੀਆ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਫਰਾਰ ਹੋਏ ਵਿਅਕਤੀ ਦੀ ਪਛਾਣ ਹਰਜੀਤ ਸਿੰਘ ਦੇ ਵਜੋਂ ਹੋਈ ਹੈ। ਇਹ ਵਿਅਕਤੀ ਮੋਗਾ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦ ਕਾਬੂ ਕਰਕੇ ਸਲਾਖ਼ਾ ਪਿੱਛੇ ਭੇਜਿਆ ਜਾਵੇਗਾ।


ਇਹ ਵੀ ਪੜ੍ਹੋ: Punjab Governor Resign News: ਪੰਜਾਬ ਦੇ ਰਾਜਪਾਲ ਨੇ ਦਿੱਤਾ ਅਸਤੀਫ਼ਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ