Punjab News:  ਹਿਮਾਚਲ ਤੋਂ ਜਲੰਧਰ ਜਾ ਰਹੇ ਐਨਆਰਆਈ ਪਰਿਵਾਰ ਨਾਲ ਹੁਸ਼ਿਆਰਪੁਰ ਊਨਾ ਮਾਰਗ ਉਤੇ ਪੈਂਦੇ ਪਿੰਡ ਪਟਿਆੜੀਆਂ ਨਜ਼ਦੀਕ ਹਥਿਆਰਾਂ ਦੇ ਜ਼ੋਰ ਉਤੇ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਤੇ ਇਸ ਘਟਨਾ ਵਿੱਚ ਪਰਿਵਾਰ ਦੇ ਦੱਸਣ ਮੁਤਾਬਿਕ ਲੁਟੇਰੇ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।


COMMERCIAL BREAK
SCROLL TO CONTINUE READING

ਥਾਣਾ ਸਦਰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ 9 ਵਜੇ ਉਹ ਖੱਡ ਪਿਜੌਰ ਤੋਂ ਜਲੰਧਰ ਨੂੰ ਕਿਸੇ ਜ਼ਰੂਰੀ ਕੰਮ ਜਾ ਰਹੇ ਸੀ ਤਾਂ ਇਸ ਦੌਰਾਨ ਇੱਕ ਆਈ ਟਵੰਟੀ ਗੱਡੀ ਜੋ ਕਿ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ, ਨੇ ਪਟਿਆੜੀਆਂ ਕੋਲ ਆ ਕੇ ਉਨ੍ਹਾਂ ਦੀ ਬਰੇਜਾ ਗੱਡੀ ਦੇ ਅੱਗੇ ਆਪਣੀ ਗੱਡੀ ਲਾ ਦਿੱਤੀ।


ਇਸ ਗੱਡੀ ਵਿੱਚੋਂ ਉਤਰਦੇ ਸਾਰ ਹੀ ਲੁਟੇਰਿਆਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੱਡੀ ਵਿੱਚ ਉਸਦਾ ਐਨਆਰਆਈ ਪਰਿਵਾਰ ਵੀ ਸ਼ਾਮਿਲ ਸੀ ਜੋ ਕਿ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ।


ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ 3 ਨੌਜਵਾਨ ਗੱਡੀ ਵਿਚੋਂ ਉਤਰ ਕੇ ਆਏ ਤੇ ਇੱਕ ਨੌਜਵਾਨ ਨੇ ਦੇਸੀ ਕੱਟੇ ਵਰਗੇ ਹਥਿਆਰ ਵਿੱਚ ਗੋਲੀ ਲੋਡ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਹਥਿਆਰਾਂ ਦੀ ਨੋਕ ਉਤੇ ਲੁਟੇਰਿਆਂ ਵੱਲੋਂ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਲਈ ਗਈ ਤੇ ਫਰਾਰ ਹੋ ਗਏ। ਇਸ ਮਗਰੋਂ ਐਨਆਰਆਰ ਪਰਿਵਾਰ ਕਾਫੀ ਘਬਰਾ ਗਿਆ ਸੀ।


ਇਹ ਵੀ ਪੜ੍ਹੋ : Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ


ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Punjab Tourism Summit: ਪੰਜਾਬ 'ਚ ਹੋਣ ਜਾ ਰਿਹਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਆਮ ਲੋਕਾਂ ਲਈ ਰਹੇਗਾ ਖੁੱਲ੍ਹਾ