Moga News: ਨਾਜਾਇਜ਼ ਕਬਜ਼ੇ ਹਟਵਾਉਣ ਆਈ ਟੀਮ ਦਾ ਵਿਰੋਧ; ਤੇਲ ਛਿੜਕ ਕੇ ਆਤਮਦਾਹ ਦੀ ਕੀਤੀ ਕੋਸ਼ਿਸ਼
Moga News: ਮੋਗਾ ਵਿੱਚ ਅੱਜ ਨਾਜਾਇਜ਼ ਕਬਜ਼ੇ ਹਟਵਾਉਣ ਆਈ ਟੀਮ ਦਾ ਲੋਕਾਂ ਨੇ ਜਮ ਕੇ ਵਿਰੋਧ ਕੀਤਾ। ਇਸ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਇੱਕ ਸਖ਼ਸ਼ ਨੇ ਖੁਦ ਉਪਰ ਤੇਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ।
Moga News: ਮੋਗਾ ਵਿੱਚ ਅੱਜ ਨਾਜਾਇਜ਼ ਕਬਜ਼ੇ ਹਟਵਾਉਣ ਆਈ ਟੀਮ ਦਾ ਲੋਕਾਂ ਨੇ ਜਮ ਕੇ ਵਿਰੋਧ ਕੀਤਾ। ਇਸ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਇੱਕ ਸਖ਼ਸ਼ ਨੇ ਖੁਦ ਉਪਰ ਤੇਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਦਰਅਸਲ ਮੋਗਾ ਨੈਸ਼ਨਲ ਹਾਈਵੇ-95 ਦੀ ਸਰਵਿਸ ਲੇਨ ਉਤੇ ਚੱਲ ਰਹੀ ਮੱਛੀ ਮਾਰਕੀਟ ਉੁਪਰ ਨਗਰ ਨਿਗਮ ਦਾ ਪੀਲਾ ਪੰਜਾ ਚੱਲਿਆ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਮੋਗਾ ਪੁਲਿਸ ਦੀ ਮਦਦ ਨਾਲ ਸਰਵਿਸ ਲੇਨ ਉਤੇ ਚੱਲ ਰਹੀ ਮੱਛੀ ਮਾਰਕੀਟ ਨੂੰ ਜੇਸੀਬੀ ਦੀ ਮਦਦ ਨਾਲ ਹਟਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਲਗਭਗ 50 ਤੋਂ 60 ਖੋਖਿਆਂ ਨੂੰ ਸਰਵਿਸ ਲੇਨ ਤੋਂ ਹਟਾਇਆ ਗਿਆ ਜੋ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਇੱਥੇ ਖੁੱਲ੍ਹੀਆਂ ਹੋਈਆਂ ਸਨ। ਮੱਛੀ ਮਾਰਕੀਟ ਦੇ ਇੱਕ ਦੁਕਾਨਦਾਰ ਵੱਲੋਂ ਆਪਣੇ ਉੱਪਰ ਡੀਜ਼ਲ ਛਿੜਕ ਕੇ ਖੁਦ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਉਪਰ ਤਾਇਨਾਤ ਭਾਰੀ ਬਲ ਨੇ ਸਖ਼ਸ ਨੂੰ ਬਚਾਇਆ ਅਤੇ ਕਾਰਵਾਈ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ
ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ