Punjab Crime: ਮੋਗਾ ਪੁਲਿਸ ਨੇ ਬੋਗਸ ਦਸਤਾਵੇਜ਼ ਲਗਾ ਖ਼ਰੀਦੋ-ਫਰੋਖਤ ਕੀਤੀਆਂ 15 ਕਾਰਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੰਦੇ ਹੋਏ ਮੋਗਾ ਐਸਐਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।


COMMERCIAL BREAK
SCROLL TO CONTINUE READING

ਇਸ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਹਿਣਾ ਦੀ ਨਿਗਰਾਨੀ ਹੇਠ ਬੱਸ ਅੱਡਾ ਲੋਹਾਰਾ ਨੇੜੇ ਬਾਬਾ ਦਾਮੂ ਸਾਹ ਕੋਲ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਜੀਤ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ, ਸ਼ਿਵ ਚਰਨਦਾਸ, ਗੁਰਸੇਵਕ ਸਿੰਘ ਆਪਣਾ ਗਿਰੋਹ ਬਣਾ ਕੇ ਕਾਫੀ ਲੰਮੇ ਸਮੇਂ ਤੋਂ ਬਾਹਰਲੀਆਂ ਸਟੇਟਾਂ ਤੇ ਬੋਗਸ ਦਸਤਾਵੇਜ਼ ਦੇ ਆਧਾਰ ਉਤੇ ਲਿਆ ਕੇ ਉਨ੍ਹਾਂ ਬਾਰੇ ਜਾਅਲੀ ਡਾਕੂਮੈਂਟ ਤਿਆਰ ਕਰਕੇ, ਜਾਅਲੀ ਨੰਬਰ ਪਲੇਟਾਂ ਲਗਾ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਦੇ ਹਨ।


ਜੋ ਅੱਜ ਵੀ ਕਾਰ KIA Seltos ਜਿਸ ਨੂੰ TEMPORARY NO: TO323CH43714 ਲੱਗਾ ਹੋਇਆ ਹੈ ਨੂੰ ਕਾਰ ਬਾਜ਼ਾਰ ਮੋਗਾ ਵਿੱਚ ਵੇਚਣ ਲਈ ਗਏ ਸਨ, ਜਿਨ੍ਹਾਂ ਦੀ ਉਕਤ ਕਾਰ ਨਾ ਵਿਕਣ ਕਰਕੇ ਵਾਪਸ ਕੋਟ ਈਸੇ ਖਾਂ ਨੂੰ ਆ ਰਹੇ ਹਨ। ਜਿਨ੍ਹਾਂ ਕੋਲੋਂ ਹੋਰ ਵੀ ਬੋਗਸ ਦਸਤਾਵੇਜ਼ ਦੇ ਆਧਾਰ ਉਤੇ ਬਾਹਰਲੀਆਂ ਸਟੇਟਾਂ ਤੋਂ ਕਾਰਾਂ ਲਿਆ ਕੇ ਜਾਅਲੀ ਦਸਤਾਵੇਜ਼ ਦੇ ਆਧਾਰ ਉਤੇ ਨੰਬਰ ਪਲੇਟਾਂ ਲਗਾ ਕੇ ਅੱਗੇ ਵੇਚੀਆਂ ਗਈਆਂ ਹਨ, ਬਰਾਮਦ ਹੋ ਸਕਦੀਆਂ ਹਨ।


ਸੂਚਨਾ ਉਤੇ ਕਾਰਵਾਈ ਕਰਦੇ ਹੋਏ ਪਿੰਡ ਲੁਹਾਰਾ ਰੋਡ ਉਪਰ ਨਾਕਾਬੰਦੀ ਕਰਕੇ ਮੋਗਾ ਸਾਈਡ ਤੋਂ ਆ ਰਹੀ KIA Seltos ਨੂੰ T0323CH4371A ਨੂੰ ਚੈਕਿੰਗ ਲਈ ਰੋਕਿਆ ਗਿਆ। ਇਸ ਕਾਰ ਨੂੰ ਜਸਜੀਤ ਸਿੰਘ ਉਰਫ ਭੋਲਾ ਚਲਾ ਰਿਹਾ ਸੀ ਤੇ ਗੁਰਸੇਵਕ ਸਿੰਘ ਉਰਫ ਸੇਵਕ, ਕੇਵਲ ਸਿੰਘ ਸ਼ਿਵ ਚਰਨਦਾਸ ਅਤੇ ਗੁਰਸੇਵਕ ਸਿੰਘ ਉਰਫ ਗੁਰੀ ਕਾਰ ਵਿੱਚ ਮੌਜੂਦ ਸਨ ਜਿਨ੍ਹਾਂ ਕੋਲੋਂ ਗੱਡੀ ਦੇ ਕਾਗਜ਼ਾਤ ਮੰਗੇ ਗਏ ਤਾਂ ਉਹ ਕੋਈ ਵੀ ਪੁਖਤਾ ਦਸਤਾਵੇਜ਼ ਨਾ ਦਿਖਾ ਸਕੇ।


ਜਿਸ ਤੋਂ ਗੱਡੀ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 69 ਮਿਤੀ 14.05.2023 ਅੱਧ 401/379/411 /420/465/ 467/468/471 473/120ਬੀ ਭ:ਦ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਮੰਨਿਆ ਗਿਆ ਕਿ ਉਨ੍ਹਾਂ ਦੁਆਰਾ ਹੋਰ ਬਹੁਤ ਕਾਰਾਂ ਬਾਹਰਲੀਆਂ ਸਟੇਟਾਂ ਤੋਂ ਬੋਗਸ ਦਸਤਾਵੇਜ਼ਾਂ ਉਤੇ ਲਿਆ ਕੇ ਅੱਗੇ ਵੇਚੀਆਂ ਗਈਆਂ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ਉਤੇ 14 ਹੋਰ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵਹੀਕਲ ਬਰਾਮਦ ਹੋ ਸਕਦੇ ਹਨ।


ਇਹ ਵੀ ਪੜ੍ਹੋ : Punjab News: ਜਲੰਧਰ 'ਚ 'ਆਪ' ਦੀ ਜਿੱਤ ਤੋਂ ਬਾਅਦ 17 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ


ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ