Baba Bakala Firing News: (Parambir Singh Aulakh): ਬਾਬਾ ਬਕਾਲਾ ਵਿੱਚ ਪੈਦੇ ਪਿੰਡ ਯੋਧੇ ਵਿੱਚ NRI ਦੇ ਘਰ ਕੁੱਝ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਹਾਮਣੇ ਆਇਆ ਹਨ ਜਿਸ ਵਿੱਚ ਦੇਖਿਆ ਗਿਆ ਕਿ ਇੱਕ ਐਕਟਿਵ ਸਵਾਰ ਵਿਅਕਤੀ ਵੱਲੋਂ ਘਰ ਦੇ ਉੱਤੇ  8-10 ਗੋਲੀਆਂ ਚਲਾਈਆਂ ਗਈ। 


COMMERCIAL BREAK
SCROLL TO CONTINUE READING

ਪਰਿਵਾਰ ਮੁਤਾਬਿਕ ਦੇਰ ਰਾਤ ਘਰ ਦੇ ਬਾਹਰ ਗੋਲੀਆਂ ਚਲਣ ਦੀ ਅਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਦੇ ਵੱਲੋਂ ਬਾਹਰ ਨਿੱਕਲਕੇ ਦੇਖਿਆ ਗਿਆ ਤਾਂ ਕੋਈ ਵੀ ਉਸ ਵਕਤ ਬਾਹਰ ਮੌਜੂਦ ਨਹੀਂ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ ਉਸਨੂੰ ਕਾਫੀ ਦਿਨਾਂ ਤੋਂ ਧਮਕੀ ਭਰੇ ਫੋਨ ਕਾਲ ਆ ਰਹੇ ਸਨ। ਅਤੇ ਦੇਰ ਰਾਤ ਉਨ੍ਹਾਂ ਦੇ ਘਰ ਫਾਈਰਿੰਗ ਹੋ ਗਈ।


ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਪਰਿਵਾਰ ਦੇ ਬਿਆਨਾਂ ਮੁਤਾਬਿਕ ਮਾਮਲਾ ਦਰਜ ਕਰ ਲਿਆ ਹੈ। ਜਿਸ ਵਿੱਚ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਤੇ ਕਿਸੇ ਅਣਪਛਾਤੇ  ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ। ਪੁੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਧਮਕੀ ਭਰੇ ਕਾਲ ਵੀ ਆ ਰਹੇ ਸਨ, ਜੋ ਇਸ ਵੇਲੇ ਵਿਦੇਸ਼ ਵਿੱਤ ਰਹਿ ਰਿਹਾ ਹੈ। ਫਿਲਹਾਲ ਸਾਡੇ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ  ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਦੇ ਅਧਾਰ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।