ਜਗਦੀਪ ਸੰਧੂ/ਚੰਡੀਗੜ੍ਹ : ਵਿਵਾਦਾਂ ਨਾਲ ਜੁੜੇ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ 29 ਸਾਲ ਪੁਰਾਣੇ ਕੇਸ ਵਿੱਚ ਮਾਮਲਾ ਦਰਜ ਹੋਇਆ ਹੈ, ਮਟੌਰ ਥਾਣੇ ਵਿੱਚ ਸੈਣੀ ਦੇ ਖ਼ਿਲਾਫ  1991 ਵਿੱਚ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਸ਼ਖ਼ਸ ਦੀ ਕਿਡਨੈਪਿੰਗ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ,  ਹਾਲਾਂਕਿ ਮੁਲਤਾਨੀ ਦੀ ਕਿਡਨੈਪਿੰਗ ਦੇ ਮਾਮਲੇ ਵਿੱਚ ਬਲਵੰਤ ਸਿੰਘ ਦੇ ਭਰਾ ਦੀ ਪਟੀਸ਼ਨ  'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸੀਬੀਆਈ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ, 2007 ਵਿੱਚ ਸੁਮੇਧ ਸੈਣੀ ਦੇ ਖਿਲਾਫ ਜਾਂਚ ਸ਼ੁਰੂ ਵੀ ਹੋ ਗਈ ਸੀ ਪਰ ਸੁਪਰੀਮ ਕੋਰਟ ਨੇ ਇਸ 'ਤੇ ਰੋਕ ਲੱਗਾ ਦਿੱਤੀ ਸੀ  


COMMERCIAL BREAK
SCROLL TO CONTINUE READING

ਕੀ ਸੀ ਮੁਲਤਾਨੀ ਦੀ ਕਿਡਨੈਪਿੰਗ ਦਾ ਮਾਮਲਾ ? 


29 ਸਾਲ ਪਹਿਲਾਂ ਸਾਬਕਾ ਡੀਜੀਪੀ ਅਤੇ ਉਸ ਵੇਲੇ ਚੰਡੀਗੜ੍ਹ ਦੇ ਤਤਕਾਲੀ ਐੱਸਐੱਸਪੀ ਸੁਮੇਧ ਸਿੰਘ ਸੈਣੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ ਸੀ ਜਿਸ ਵਿੱਚ ਪੰਜਾਬ ਪੁਲਿਸ ਦੇ 4 ਜਵਾਨ ਮਾਰੇ ਗਏ ਸਨ, ਜਿਸ ਤੋਂ ਬਾਅਦ 2 ਅਫ਼ਸਰਾਂ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿੱਚ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਮੁਲਤਾਨੀ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ,ਹੁਣ ਤਕਰੀਬਨ ਤਿੰਨ ਦਹਾਕਿਆਂ ਦੇ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਧਾਰਾ  364 ਕਤਲ ਦੇ ਲਈ ਅਗਵਾ ਕਰਨ,  201, 344, 330 ਅਤੇ 120 (B) ਦੇ ਤਹਿਤ ਮਾਮਲਾ ਦਰਜ ਕੀਤਾ ਹੈ


ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਸੈਣੀ


ਸੁਮੇਧ ਸੈਣੀ ਨਾਲ ਸਭ ਤੋਂ ਤਾਜ਼ਾ ਵਿਵਾਦ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਹੈ, ਇਸ ਮਾਮਲੇ ਵਿੱਚ   ਰਣਜੀਤ ਸਿੰਘ ਕਮਿਸ਼ਨ ਵੱਲੋਂ ਸੁਮੇਧ ਸਿੰਘ ਸੈਣੀ ਦਾ ਨਾਂ  ਰਿਪੋਰਟ ਵਿੱਚ ਨਸ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ SIT ਨੇ ਪੇਸ਼ ਹੋਣ ਲਈ ਸੱਦਿਆ ਸੀ, ਸੁਮੇਧ  ਸੈਣੀ  ਪੰਜਾਬ ਪੁਲਿਸ ਦੇ ਹੈੱਡਕੁਆਟਰ ਵਿੱਚ  SIT ਦੇ ਸਾਹਮਣੇ ਪੇਸ਼ ਹੋਏ ਜਿੱਥੇ ਉਨ੍ਹਾਂ ਤੋਂ  ਤਕਰੀਬਨ 2 ਘੰਟੇ ਤੱਕ ਪੁੱਛ-ਗਿੱਛ ਵੀ ਕੀਤੀ ਸੀ, ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਹੀ ਸੁਮੇਧ ਸਿੰਘ ਸੈਣੀ ਨੂੰ DGP ਪੰਜਾਬ ਦੇ ਅਹੁਦੇ ਤੋਂ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ ਹਟਾਇਆ ਸੀ