Punjab's Ludhiana Gang war Crime News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਖੰਨਾ ਦੇ ਅਮਲੋਹ ਰੋਡ 'ਤੇ ਸਬਜ਼ੀ ਮੰਡੀ ਦੇ ਪਿੱਛੇ ਅੱਧੀ ਰਾਤ ਨੂੰ ਗੈਂਗਵਾਰ ਸ਼ੁਰੂ ਹੋ ਗਈ ਸੀ। ਇੱਥੇ ਕਾਰ 'ਚ ਬੈਠੇ 4 ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲੇ ਕੀਤੇ ਗਏ। ਇਸ ਘਟਨਾ 'ਚ ਪੂਰੀ ਕਾਰ ਚਕਨਾਚੂਰ ਹੋ ਗਈ ਅਤੇ ਹਮਲੇ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ ਜਦਕਿ ਇੱਕ ਮੌਕੇ ਤੋਂ ਫਰਾਰ ਹੋ ਗਿਆ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਤਿੰਨਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾਂ ਰਹੀ ਹੈ ਅਤੇ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਦੀ ਪੁਰਾਣੀ ਦੁਸ਼ਮਣੀ ਕਰਕੇ ਇਹ ਗੈਂਗਵਾਰ ਹੋਈ ਸੀ। 


ਇਸ ਦੌਰਾਨ ਇਹ ਸਾਹਮਣੇ ਆਇਆ ਕਿ ਪਿੰਡ ਇਕੋਲਾਹੀ ਦਾ ਆਸ਼ੂ ਲਾਂਸਰ ਗੱਡੀ ਵਿੱਚ ਆਪਣੇ ਦੋਸਤ ਸੰਨੀ ਕੋਲ ਗਿਆ ਸੀ ਅਤੇ ਸਾਜਨ ਅਤੇ ਇੱਕ ਹੋਰ ਨੌਜਵਾਨ ਵੀ ਉੱਥੇ ਮੌਜੂਦ ਸਨ। ਇਹ ਚਾਰੋਂ ਗੱਡੀ ਵਿੱਚ ਤੇਲ ਪਵਾਉਣ ਲਈ ਜਾ ਰਹੇ ਸਨ ਕਿ ਦੋ ਮੋਟਰਸਾਈਕਲ ਸਵਾਰ ਹਮਲਾਵਰ ਆ ਗਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਆਸ਼ੂ ਅਤੇ ਸਾਜਨ ਨੂੰ ਗੋਲੀਆਂ ਲੱਗੀਆਂ, ਜਦਕਿ ਸੰਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਹ ਲਹੂ-ਲੁਹਾਨ ਹੋ ਗਿਆ। 


ਇਸ ਤੋਂ ਬਾਅਦ ਹਮਲਾਵਰ ਗੱਡੀ ਦੀ ਭੰਨਤੋੜ ਕਰਕੇ ਉਥੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।


ਦੱਸ ਦਈਏ ਕਿ ਸਾਜਨ ਵੱਲੋਂ ਕੁਝ ਨੌਜਵਾਨਾਂ ਦੇ ਨਾਂ ਲਏ ਗਏ ਹਨ, ਜਿਸ ਨਾਲ ਉਸਦੀ ਪੁਰਾਣੀ ਦੁਸ਼ਮਣੀ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਅਤੇ ਜ਼ਖਮੀ ਵੱਖ-ਵੱਖ ਗਰੁੱਪਾਂ ਨਾਲ ਸੰਬੰਧਤ ਹਨ ਅਤੇ ਪਹਿਲਾਂ ਵੀ ਕਈ ਵਾਰ ਲੜ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਹਮਲਾਵਰਾਂ ਵੱਲੋਂ ਆਸ਼ੂ ਦੇ ਇੱਕ ਸਾਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ।  


ਇਸ ਪੂਰੀ ਘਟਨਾ 'ਤੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧੜੇਬੰਦੀ ਦਾ ਅਤੇ ਪੁਰਾਣੀ ਦੁਸ਼ਮਣੀ ਦਾ ਹੈ। ਇਸ ਦੌਰਾਨ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab News: ਮਹਿਲਾ IAF ਅਧਿਕਾਰੀ ਨੇ ਤੋੜਿਆ ਦਮ, ਪਠਾਨਕੋਟ ਵਿੱਚ ਮੈਸ ਵਰਕਰ ਵੱਲੋਂ ਕੀਤਾ ਗਿਆ ਸੀ ਹਮਲਾ