Punjab's Moga Santokh Singh Murder Case News: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ AGTF ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਤੋਖ ਸਿੰਘ ਕਤਲ ਕਾਂਡ ਵਿੱਚ ਮੋਗਾ ਪੁਲਿਸ ਤੇ AGTF ਦੀ ਟੀਮ ਵੱਲੋਂ ਗੈਂਗਸਟਰ ਗੋਪੀ ਡੱਲੇਵਾਲ ਦੇ 3 ਗੁਰਗੇ ਗ੍ਰਿਫਤਾਰ ਕੀਤੇ ਗਏ ਹਨ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੰਤੋਖ ਸਿੰਘ ਨਾਮ ਦੇ ਇੱਕ ਬਜ਼ੁਰਗ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਗੋਪੀ ਡੱਲੇਵਾਲ ਨੇ ਸੋਸ਼ਲ ਮੀਡਿਆ ਰਾਹੀਂ ਇਸਦੀ ਜਿੰਮੇਵਾਰੀ ਲਈ ਸੀ।  


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝਾ ਕੀਤਾ ਗਿਆ। ਗੋਪੀ ਡੱਲੇਵਾਲ ਨੂੰ ਫੜ੍ਹਨ ਲਈ ਲਗਾਤਾਰ ਪੁਲਿਸ ਵੱਲੋਂ ਰੇਡਾਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਬੱਚਾ ਅਤੇ ਗੋਪੀ ਡੱਲੇਵਾਲ ਇਸ ਕਤਲ ਦੇ ਮਾਸਟਰ ਮਾਈੰਡ ਸਨ।  


ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਐਸਐਸਪੀ ਜੇ.ਏਲੇਨਚੇਲੀਅਨ ਨੇ ਦੱਸਿਆ ਕਿ 16 ਜੁਲਾਈ ਨੂੰ ਮੋਗਾ ਵਿੱਚ ਦਿਨ ਦਿਹਾੜੇ ਇੱਕ ਬਜੁਰਗ ਦਾ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।


ਐਸਐਸਪੀ ਨੇ ਦੱਸਿਆ ਕਿ ਕਤਲ ਤੋਂ ਇੱਕ ਦਿਨ ਬਾਅਦ ਗੋਪੀ ਡੱਲੇਵਾਲ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜਿੰਮੇਵਾਰੀ ਵੀ ਲਈ ਗਈ ਸੀ ਅਤੇ ਕਿਹਾ ਸੀ ਕਿ ਉਸ ਦੇ ਸਾਥੀ ਗੁਰੂ ਬੱਚੇ ਨੂੰ ਫਰੀਦਕੋਟ ਜੇਲ੍ਹ ਵਿੱਚ ਮ੍ਰਿਤਕ ਸੰਤੋਖ ਸਿੰਘ ਦੇ ਲੜਕੇ ਸੇਬੂ ਵੱਲੋਂ ਕੁੱਟਿਆ ਮਾਰਿਆ ਗਿਆ ਸੀ। 


ਤਫਤੀਸ਼ ਤੋਂ ਬਾਅਦ ਗੈਂਗਸਟਰ ਗੁਰੂ ਬੱਚਾ ਨੂੰ ਫਰੀਦਕੋਟ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੋਗਾ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੋਰਾਨ ਕਈ ਨਾਮ ਇਸ ਕਤਲ ਵਿੱਚ ਸਾਹਮਣੇ ਆਏ ਸਨ। ਇਸ ਦੌਰਾਨ ਮੋਗਾ ਪੁਲਿਸ ਅਤੇ AGTF ਦੇ ਸਾਂਝੇ ਆਪ੍ਰੇਸ਼ਨ ਵਿੱਚ ਗੈਂਗਸਟਰ ਗੋਪੀ ਡੱਲੇਵਾਲ ਦੇ ਤਿੰਨ ਗੁਰਗਿਆ ਨੂੰ ਗਿਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ।


- ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ


ਇਹ ਵੀ ਪੜ੍ਹੋ: Ludhiana Gas Leak Today: ਲੁਧਿਆਣਾ ਦੇ ਗਿਆਸਪੁਰਾ 'ਚ ਮੁੜ ਲੀਕ ਹੋਈ ਗੈਸ, ਇੱਕ ਔਰਤ ਬੇਹੋਸ਼ 


(For more news apart from Punjab's Moga Santokh Singh Murder Case News, stay tuned to Zee PHH)