Mohali Encounter News: ਮੋਹਾਲੀ ਜ਼ਿਲੇ ਦੇ ਪਿੰਡ ਦਾਊਂ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਨੇ ਗੈਂਗਸਟਰ ਪ੍ਰਿੰਸ ਚੌਹਾਨ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਦਰਅਸਲ ਪੁਲਿਸ ਨੂੰ ਜਾਣਕਾਰੀ ਇਨ੍ਹਾਂ ਦੋਨਾਂ ਬਦਮਾਸ਼ਾਂ ਦੀ ਪਿੰਡ ਦਾਊਂ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ।


COMMERCIAL BREAK
SCROLL TO CONTINUE READING

ਜਦੋਂ ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਉਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਆਪਣੇ ਬਚਾਅ ਵਿੱਚ ਜਵਾਬੀ ਕਾਰਵਾਈ ਕਰਦੇ ਹੋਏ ਫਾਈਰਿੰਗ ਕੀਤੀ। ਮੋਹਾਲੀ ਦੇ DSP ਅਤੇ ਸੀ ਆਈ ਸਟਾਫ ਦੇ ਇੰਚਾਰਜ ਗੁਰਸ਼ੇਰ ਸੰਧੂ ਇਸ ਟੀਮ ਨੂੰ ਲੀਂਡ ਕਰ ਰਹੇ ਸਨ।


ਇਸ ਐਨਕਾਉਂਟਰ  ਦੌਰਾਨ ਪੁਲਿਸ ਦੇ ਇੱਕ ਮੁਲਾਜ਼ਮ ਮਸਾ ਹੀ ਬਚਿਆ। ਪੁਲਿਸ ਦੀ ਗੋਲੀਬਾਰੀ ਵਿੱਚ ਇਹਨ੍ਹਾਂ ਦੋਵੇਂ ਗੈਂਗਸਟਰ ਦੇ ਗੋਲੀਆਂ ਲੱਗੀਆਂ। ਬ੍ਰਿਜਪਾਲ ਦੀ ਲੱਤ ਵਿੱਚ ਤਿੰਨ ਅਤੇ ਸੰਟੀ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ। ਦੋਵੇਂ ਬਦਮਾਸ਼ਾਂ ਨੂੰ ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Aman Arora News: ਅਮਨ ਅਰੋੜਾ ਨੂੰ ਸੁਨਾਮ ਕੋਰਟ ਨੇ ਸੁਣਾਈ 2 ਸਾਲ ਦੀ ਸਜ਼ਾ


ਫਿਲਹਾਲ ਬਲੌਂਗੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਕਈ ਮਾਮਲਿਆਂ ਵਿੱਚ ਲੋੜੀਂਦੇ ਨਰਾਇਣਗੜ੍ਹ ਅੰਬਾਲਾ ਦੇ ਰਹਿਣ ਵਾਲੇ ਬ੍ਰਿਜਪਾਲ ਅਤੇ ਪ੍ਰਦੀਪ ਉਰਫ਼ ਸ਼ੰਟੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।


ਉਹ ਇੱਥੇ ਇਕ ਪ੍ਰਾਪਰਟੀ ਡੀਲਰ ਉਤੇ ਗੋਲੀ ਚਲਾਉਣ ਆਏ ਸਨ। ਇਸ ਤੋਂ ਇਨ੍ਹਾਂ ਬਦਮਾਸ਼ਾਂ ਨੇ ਮੋਹਾਲੀ ਵਿੱਚ ਕਾਂਗਰਸ ਦੇ ਇੱਕ ਲੀਂਡਰ ਦੇ ਘਰ ਉੱਤ ਫਾਈਰਿੰਗ ਕੀਤੀ ਸੀ, ਜਿਸ ਮਾਮਲੇ ਵਿੱਚ ਪੁਲਿਸ ਨੂੰ ਇਨ੍ਹਾਂ ਦੀ ਭਾਲ ਸੀ। 


ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ਤੇ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਵਾਬੀ ਗੋਲੀਬਾਰੀ 'ਚ ਦੋਵੇ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  


ਇਹ ਵੀ ਪੜ੍ਹੋ: Sidhu Fir Case News: ਸਿੱਧੂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ HC ਤੋਂ ਮਿਲੀ ਰਾਹਤ