Punjab Police: ਮੋਹਾਲੀ ਦੇ ਫੇਜ਼-9 ਦੇ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਕਾਂਸਟੇਬਲ ਅਸ਼ਵਨੀ ਦੀ ਸ਼ੱਕੀ ਹਾਲਾਤ ਵਿੱਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਮੌਕੇ ਉਪਰ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਲਹੂ-ਲੁਹਾਨ ਹਾਲਤ ਵਿੱਚ ਕਾਂਸਟੇਬਲ ਅਸ਼ਵਨੀ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


COMMERCIAL BREAK
SCROLL TO CONTINUE READING

ਹਾਲਾਂਕਿ ਪੁਲਿਸ ਅਧਿਕਾਰੀ ਇਸ ਸਬੰਧ ਵਿੱਚ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਕੋਈ ਖੁਦਕੁਸ਼ੀ ਨੋਟ ਉਥੇ ਨਹੀਂ ਮਿਲਿਆ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਗੋਲੀ ਅਚਾਨਕ ਚੱਲੀ ਜਾਂ ਏਐਸਆਈ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਅੱਗੇ ਜਾਣਕਰੀ ਦਿੰਦੇ ਹੋਏ ਐਸਐਚਓ ਫੇਜ਼-11 ਨੇ ਦੱਸਿਆ ਕਿ ਅਸ਼ਵਨੀ ਸਵੇਰ ਤੋਂ ਮੋਹਾਲੀ ਦੇ ਨਿੱਜੀ ਹੋਟਲ ਦੇ ਕਮਰੇ ਵਿੱਚ ਆ ਕੇ ਰਹਿ ਰਿਹਾ ਸੀ, ਰਾਤ ਨੂੰ ਜਦ ਕਮਰੇ ਵਿਚੋਂ ਗੋਲੀ ਚੱਲਮ ਦੀ ਆਵਾਜ਼ ਆਈ ਤਾਂ ਹੋਟਲ ਸਟਾਫ ਤੁਰੰਤ ਮੌਕੇ ਉਪਰ ਪੁੱਜਿਆ ਤਾਂ ਦੇਖਿਆ ਕਿ ਅਸ਼ਵਨੀ ਲਹੂ-ਲੁਹਾਨ ਬਿਸਤਰੇ ਉਪਰ ਪਿਆ ਸੀ। ਮ੍ਰਿਤਕ ਦੇ ਪਿਤਾ ਵੀ ਚੰਡੀਗੜ੍ਹ ਪੁਲਿਸ ਵਿੱਚ ਸਬ-ਇੰਸਪੈਕਟਰ ਦੇ ਤੌਰ ਉਤੇ ਤਾਇਨਾਤ ਹਨ।


ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਸ਼ਵਨੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕਰੀਬ 7 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੇ 6 ਸਾਲ ਦੀ ਬੇਟੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ ਕਿ ਅਸ਼ਵਨੀ 10 ਮਈ ਦੀ ਸਵੇਰ ਨੂੰ ਸੈਕਟਰ-26 ਵਿੱਚ ਮੌਜੂਦ ਸੀ।


ਇਹ ਵੀ ਪੜ੍ਹੋ : Amritsar blast Latest News: ਅੰਮ੍ਰਿਤਸਰ ਬਲਾਸਟ ਮਾਮਲੇ 'ਚ ਪੰਜਾਬ ਦੇ DGP ਨੇ ਕੀਤੇ ਵੱਡੇ ਖੁਲਾਸੇ! ਜਾਣੋ ਕੀ ਕਿਹਾ


ਉਹ ਕੁਝ ਲੋਕਾਂ ਨੂੰ ਵੀ ਮਿਲਿਆ। ਇਸ ਮਗਰੋਂ ਉਹ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਡਿਊਟੀ ਉਤੇ ਜਾ ਰਿਹਾ ਹੈ ਪਰ ਉਹ ਡਿਊਟੀ ਦੀ ਬਜਾਏ ਹੋਟਲ ਪੁੱਜ ਗਿਆ। ਹਾਲਾਂਕਿ, ਮੋਹਾਲੀ ਪੁਲਿਸ ਅਸ਼ਵਨੀ ਦੇ ਫੋਨ ਕਾਲ ਰਿਕਾਰਡ ਤੋਂ ਪਤਾ ਲਗਾਉਣ ਲਈ ਉਸਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ, ਉਸਨੇ ਆਖਰੀ ਕਾਲ ਕਿਸ ਨੂੰ ਕੀਤੀ ਸੀ ਅਤੇ ਉਹ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ।


ਇਹ ਵੀ ਪੜ੍ਹੋ : Amritsar Blast News Today: ਸ੍ਰੀ ਹਰਿਮੰਦਰ ਸਾਹਿਬ ਨੇੜੇ ਇੱਕ ਹੋਰ ਧਮਾਕਾ! 5 ਲੋਕਾਂ ਨੂੰ ਕੀਤਾ ਗ੍ਰਿਫਤਾਰ


ਮੋਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ