Amritpal Singh Latest News: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖ਼ਿਲਾਫ਼ ਵਿੱਢੀ ਕਾਰਵਾਈ ਦੇ ਮਾਮਲੇ 'ਚ ਆਈਜੀ ਹੈੱਡਕੁਆਰਟਰ ਪੰਜਾਬ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਨਸਨੀਖੇਜ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਮਾਮਲੇ ਵਿੱਚ 207 ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ। 177 ਲੋਕਾਂ ਨੂੰ ਵੈਰੀਫਾਈ ਕਰਕੇ ਰਿਲੀਜ਼ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਦੱਸਿਆ ਕਿ 207 ਵਿਚੋਂ 30 ਵਿਅਕਤੀਆਂ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ। ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ਾਹਕਾਟ ਮਗਰੋਂ ਅੰਮ੍ਰਿਤਪਾਲ ਸਿੰਘ ਲੁਧਿਆਣਾ ਜ਼ਿਲ੍ਹੇ ਵਿੱਚ ਦਾਖ਼ਲ ਹੋਇਆ। ਇਸ ਮਗਰੋਂ ਉਹ ਇੱਕ ਪਪਲਪ੍ਰੀਤ ਨਾਮ ਦੇ ਸਖ਼ਸ਼ ਨਾਲ ਹਰਿਆਣਾ ਦੇ ਸ਼ਾਹਬਾਦ ਪੁੱਜਿਆ। ਜਿਥੇ ਉਨ੍ਹਾਂ ਨੇ 19 ਮਾਰਚ ਨੂੰ ਸ਼ਾਹਬਾਦ ਵਿੱਚ ਬਲਜੀਤ ਕੌਰ ਨਾਂ ਦੀ ਔਰਤ ਦੇ ਘਰੇ ਪਨਾਹ ਲਈ। ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਉਥੋਂ ਚਲੇ ਗਏ। ਇਸ ਦੌਰਾਨ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ, ''ਸਾਨੂੰ ਉਮੀਦ ਹੈ ਕਿ ਅਸੀਂ ਜਲਦ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਵਾਂਗੇ।'' ਪੁਲਿਸ ਨੇ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।  ਉਨ੍ਹਾਂ ਦੱਸਿਆ ਕਿ ਇਸ ਦੀ ਵੀ ਇੱਕ ਸੀਸੀਟੀਵੀ ਮਿਲੀ ਹੈ। ਪਪਲਪ੍ਰੀਤ ਪਿਛਲੇ ਢਾਈ ਸਾਲ ਤੋਂ ਅੰਮ੍ਰਿਤਪਾਲ ਸਿੰਘ ਨੂੰ ਜਾਣਦਾ ਸੀ। ਇਸ ਸਬੰਧੀ ਹੋਰ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ : Punjab News: ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਫੈਸਲਾ


ਉਨ੍ਹਾਂ ਨੇ ਕਿਹਾ ਹੈ ਕਿ ਖੰਨਾ ਪੁਲਿਸ ਨੇ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ ਜਿਸ ਨਾਲ ਬਾਬਾ ਗੋਰਖਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਕਾਲ ਡਿਟੇਲ ਤੋਂ ਬਹੁਤ ਸਾਰੇ ਤੱਥ ਸਾਹਮਣੇ ਆਏ ਹਨ। ਇਹ ਲੋਕ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਹੈ।  ਪੰਜਾਬ ਵਿੱਚ ਅਮਨ ਸ਼ਾਤੀ ਲਈ ਫੋਰਸ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਸਹੀ ਵਿਅਕਤੀ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ।


ਇਹ ਵੀ ਪੜ੍ਹੋ : ਜਾਣੋ ਕੀ ਹੈ ਚਾਰ ਸਾਲ ਪੁਰਾਣਾ ਮਾਮਲਾ? ਜਿਸ 'ਚ ਰਾਹੁਲ ਗਾਂਧੀ ਨੂੰ ਠਹਿਰਾਇਆ ਗਿਆ ਦੋਸ਼ੀ