Punjab Sacrilege news today: ਪੰਜਾਬ ਤੋਂ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਖ਼ਬਰ ਸਾਹਮਣੇ ਆਈ ਕਿ ਰਾਜਪੁਰਾ ਦੇ ਨੇੜੇ ਦੇ ਪਿੰਡ ਨਰੜੂ ਵਿਖੇ ਗੁਰਦੁਆਰਾ ਸਾਹਿਬ ਵਿੱਚ ਇੱਕ ਪਿੰਡ ਦੇ ਹੀ ਇੱਕ ਨੋਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ। ਇਹ ਸਾਰੀ ਘਟਨਾ ਗੁਰਦੁਆਰੇ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।  


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੇ ਬੇਅਦਬੀ ਕੀਤੀ ਹੈ ਉਸਦਾ ਨਾਮ ਬਿੱਲਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਨੋਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਉਪਰ ਜਾ ਕਰ ਬੈਠ ਜਾਂਦਾ ਹੈ।


ਇਹ ਵੀ ਪੜ੍ਹੋ: Punjab Agriculture news: PAU ਵੱਲੋਂ ਕਣਕ ਦੀ ਨਵੀਂ ਕਿਸਮ ਲਾਂਚ! ਸ਼ੂਗਰ ਮਰੀਜ਼ਾਂ ਲਈ ਲਾਹੇਵੰਦ


ਇਸ ਦੌਰਾਨ ਤੁਰੰਤ ਸੰਗਤ ਵੱਲੋਂ ਉਸ ਨੂੰ ਉੱਥੋਂ ਉਠਾਇਆ ਜਾਂਦਾ ਹੈ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਨੋਜਵਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਇਸ ਸੰਬੰਧੀ ਥਾਣਾ ਖੇੜ ਗੰਡਿਆ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।  


ਫਿਲਹਾਲ ਪੁਲਿਸ ਦੋਸ਼ੀ ਨੂੰ ਥਾਣੇ ਲੈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। 


ਇਹ ਵੀ ਪੜ੍ਹੋ: Punjab News: 'ਪੰਜਾਬ ਤੋਂ ਬਿਨਾਂ ਚੰਡੀਗੜ੍ਹ ਉੱਤੇ ਕਿਸੇ ਹੋਰ ਸੂਬੇ ਦਾ ਅਧਿਕਾਰ ਨਹੀਂ', ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ


(For more news apart from Punjab Sacrilege news today, stay tuned to Zee PHH)