Middukhera Murder News: ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਖਿਲਾਫ਼ ਜਾਰੀ ਹੋ ਸਕਦਾ ਰੈੱਡ ਕਾਰਨਰ ਨੋਟਿਸ
Middukhera Murder News: ਮਿੱਡੂਖੇੜਾ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਗਨਪ੍ਰੀਤ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਂਦਰੀ ਏਜੰਸੀ ਤੱਕ ਪਹੁੰਚ ਕਰਕੇ ਸ਼ਗਨਪ੍ਰੀਤ ਨੂੰ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ।
Middukhera Murder News: ਮਿੱਡੂਖੇੜਾ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਂਦਰੀ ਏਜੰਸੀ ਤੱਕ ਪਹੁੰਚ ਕਰਕੇ ਸ਼ਗਨਪ੍ਰੀਤ ਨੂੰ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸ਼ਗਨਪ੍ਰੀਤ ਦੇ ਆਸਟ੍ਰੇਲਆ ਫ਼ਰਾਰ ਹੋਣ ਦੀ ਸੂਚਨਾ ਸੀ। ਇਸ ਲਈ ਪੁਲਿਸ ਨੂੰ ਮੁਹਾਲੀ ਅਦਾਲਤ ਨੇ ਵਾਰੰਟ ਜਾਰੀ ਕਰ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਮਿੱਡੂਖੇੜਾ ਲਾਰੈਂਸ ਗਰੁੱਪ ਨਾਲ ਜੁੜਿਆ ਹੋਇਆ ਸੀ ਅਤੇ ਬੰਬੀਹਾ ਗਰੁੱਪ ਵੱਲੋਂ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਉਸ ਦਾ ਮੰਨਣਾ ਸੀ ਕਿ ਮਿੱਡੂਖੇੜਾ ਪੰਜਾਬੀ ਗਾਇਕਾਂ ਬਾਰੇ ਲਾਰੈਂਸ ਗਰੁੱਪ ਨੂੰ ਜਾਣਕਾਰੀ ਦਿੰਦਾ ਸੀ, ਇਸ ਲਈ ਉਸ ਦਾ ਕਤਲ ਕੀਤਾ ਗਿਆ। ਦੂਜੇ ਪਾਸੇ ਸ਼ਗਨਪ੍ਰੀਤ 'ਤੇ ਦੋਸ਼ ਸੀ ਕਿ ਮਿੱਡੂਖੇੜਾ ਦੇ ਕਤਲ ਤੋਂ ਪਹਿਲਾਂ ਉਸ ਨੇ ਰੇਕੀ ਕਰਵਾਈ ਸੀ ਅਤੇ ਹਮਲਾਵਰਾਂ ਨੂੰ ਰਹਿਣ ਲਈ ਪਨਾਹ ਦਿੱਤੀ ਸੀ।
ਕਾਬਿਲੇਗੌਰ ਹੈ ਕਿ 7 ਮਈ 2021 'ਚ ਯੂਥ ਅਕਾਲੀ ਦਲ ਦੇ ਸਿਰਕੱਢ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਦੇ ਸੈਕਟਰ 70 ਵਿੱਚ ਕਤਲ ਹੋਇਆ ਸੀ ਜਿਸ 'ਚ ਸ਼ਗਨਪ੍ਰੀਤ ਦਾ ਨਾਂ ਸਾਹਮਣੇ ਆਇਆ ਸੀ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਗਨਪ੍ਰੀਤ ਨੇ ਕਾਤਲਾਂ ਦੇ ਠਹਿਰਣ ਤੋਂ ਲੈਕੇ ਹੋਰ ਚੀਜ਼ਾਂ ਦਾ ਇੰਤਜ਼ਾਮ ਕੀਤਾ ਸੀ।
ਇਹ ਵੀ ਪੜ੍ਹੋ : Chit Fund Scam news: ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼!
ਤਫਤੀਸ਼ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦਾ ਕਤਲ ਇਸ ਲਈ ਹੋਇਆ ਕਿ ਸ਼ਗਨਪ੍ਰੀਤ ਉਸ ਦਾ ਕਰੀਬੀ ਸੀ। ਉਸ ਵੇਲੇ ਤੋਂ ਇਹ ਨਾਮ ਚਰਚਾ ਵਿੱਚ ਹੈ। ਹੁਣ ਸ਼ਗਨਪ੍ਰੀਤ ’ਤੇ ਐਕਸ਼ਨ ਦੀ ਤਿਆਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਗੌਰਤਲਬ ਹੈ ਕਿ ਸ਼ਗਨਪ੍ਰੀਤ ਨੇ ਪਿਛਲੇ ਮਹੀਨੇ ਭਾਰਤ ਆਉਣ ਲਈ ਸੁਰੱਖਿਆ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ