Ludhiana News (Tarsem La. Bhardwaj): ਲੁਧਿਆਣਾ ਦੇ ਮੋਤੀ ਨਗਰ ਥਾਣਾ ਅਧੀਨ ਪੈਂਦੀ ਲੇਬਰ ਕਾਲੋਨੀ 'ਚ ਦਿਨ ਦਿਹਾੜੇ ਤਿੰਨ ਲੁਟੇਰਿਆਂ ਵੱਲੋਂ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਦੋ ਬਦਮਾਸ਼ ਦੁਕਾਨ ਦੇ ਅੰਦਰ ਵੜੇ, ਜਦਕਿ ਇੱਕ ਦੁਕਾਨ ਦੇ ਬਾਹਰ ਹੀ ਰੁਕਿਆ ਰਿਹਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਦੇ ਅਧਾਰ ਤੇ ਪੁਲਿਸ ਮੁਲਜ਼ਾਮਾਂ ਨੂੰ ਲੱਭ ਦੀ ਕੋਸ਼ਿਸ ਕਰ ਰਹੀ ਹੈ।


COMMERCIAL BREAK
SCROLL TO CONTINUE READING

ਪੀੜਤ ਸੁਨਿਆਰੇ ਮੁੰਨਾ ਪ੍ਰਸਾਦ ਨੇ ਦੱਸਿਆ ਕਿ ਦੋ ਮੁਲਜ਼ਮ ਗਾਹਕ ਬਣ ਕੇ ਦੁਕਾਨ ਵਿੱਚ ਦਾਖ਼ਲ ਹੋਏ। ਇਸ ਦੌਰਾਨ ਜਦੋਂ ਮੁਲਜ਼ਮਾਂ ਨੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ। ਦੁਕਾਨਦਾਰ ਨੇ ਉਸਨੂੰ ਅੰਗੂਠੀ ਦਿਖਾਈ, ਜਿਸ ਦੀ ਕੀਮਤ ਕਰੀਬ 14 ਹਜ਼ਾਰ ਰੁਪਏ ਸੀ। ਇਸ ਦੌਰਾਨ ਬਦਮਾਸ਼ ਨੇ ਕੜਾ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਕੜਾ ਹੱਥ ਵਿੱਚ ਪਾ ਲਿਆ। ਜਿਵੇਂ ਹੀ ਲੁਟੇਰਿਆਂ ਨੇ ਹੱਥਾਂ ਵਿੱਚ ਮੁੰਦਰੀ ਫੜੀ ਤਾਂ ਉਨ੍ਹਾਂ ਤੁਰੰਤ ਦੁਕਾਨਦਾਰ ਵੱਲ ਪਿਸਤੌਲ ਤਾਣ ਲਈ। ਬਾਹਰ ਖੜ੍ਹਾ ਉਸ ਦਾ ਇੱਕ ਸਾਥੀ ਵੀ ਅੰਦਰ ਵੜ ਗਿਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਹਿੰਮਤ ਦਿਖਾਉਂਦੇ ਹੋਏ ਦੁਕਾਨਦਾਰ ਨੇ ਵੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਉਸ ਨੇ ਦੁਕਾਨ 'ਚ ਪਏ ਡੰਡੇ ਨਾਲ ਲੁਟੇਰਿਆਂ 'ਤੇ ਹਮਲਾ ਕਰ ਦਿੱਤਾ। ਹੰਗਾਮਾ ਕਰਨ ਤੋਂ ਬਾਅਦ ਬਦਮਾਸ਼ ਬਾਈਕ 'ਤੇ ਸਵਾਰ ਹੋ ਕੇ ਸੋਨੇ ਦੀ ਮੁੰਦਰੀ ਅਤੇ ਕੜਾ ਲੈ ਕੇ ਫ਼ਰਾਰ ਹੋ ਗਏ।।


ਇਹ ਵੀ ਪੜ੍ਹੋਂ:  Congress Meeting News: ਪੰਜਾਬ ਕਾਂਗਰਸ ਦੀ ਮੀਟਿੰਗ ਸਿੱਧੂ ਗੈਰ ਹਾਜ਼ਰ, ਅਲੱਗ ਤੋਂ ਸਾਬਕਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ


ਦੁਕਾਨਦਾਰ ਨੇ ਮੁਲਜ਼ਾਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਇਲਾਵਾ ਲੁੱਟ-ਖੋਹ ਦੀਆਂ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਵਾਪਰੀਆਂ। ਮੌਕੇ 'ਤੇ ਪਹੁੰਚੇ ਏ.ਸੀ.ਪੀ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਘਟਨਾ 'ਚ ਕੁੱਲ ਤਿੰਨ ਵਿਅਕਤੀ ਸ਼ਾਮਲ ਸਨ। ਉਨ੍ਹਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਚਲੇ ਗਏ ਜਦਕਿ ਤੀਜਾ ਬਾਹਰ ਮੌਜੂਦ ਸੀ। ਹਾਲਾਂਕਿ ਉਸ ਨੇ ਪਿਸਤੌਲ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਜਰੂਰ ਆਖੀ ਹੈ।


ਇਹ ਵੀ ਪੜ੍ਹੋਂ: Chandigarh Mayor News: ਚੰਡੀਗੜ੍ਹ ਮੇਅਰ ਦੀ ਚੋਣ ਦੇ ਖਿਲਾਫ ਆਪ ਪਹੁੰਚੀ ਸੁਪਰੀਮ ਕੋਰਟ