Ludhiana News:  ਲੁਧਿਆਣਾ ਦੇ ਨਿਰਮਲ ਪੈਲੇਸ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਤੇ ਨਿਰਮਲ ਪੈਲੇਸ ਦਾ ਮਾਲਕ ਆਪਸ ਵਿੱਚ ਹੱਥੋਪਾਈ ਕਰ ਰਹੇ ਹਨ। ਸਿੱਖ ਨੌਜਵਾਨ ਦੇ ਵਾਲਾਂ ਦੀ ਬੇਅਦਬੀ ਮਗਰੋਂ ਵਿਵਾਦ ਹੋ ਵਧ ਗਿਆ। ਜਿਸ ਦਾ ਬੁੱਢਾ ਦਲ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਅੱਜ ਵੱਡੇ ਇਕੱਠ ਦੇ ਨਾਲ ਪੈਲੇਸ ਅੱਗੇ ਨਿਹੰਗ ਸਿੰਘ ਜਥੇਬੰਦੀਆਂ ਪੁੱਜ ਗਈਆਂ।


COMMERCIAL BREAK
SCROLL TO CONTINUE READING

ਸੂਚਨਾ ਮਿਲਣ ਉਤੇ ਮੌਕੇ ਉਪਰ ਪੁਲਿਸ ਵੀ ਪੁੱਜ ਗਈ। ਨੌਜਵਾਨਾਂ ਨੇ ਇਲਜ਼ਾਮ ਲਗਾਏ ਕਿ ਉਹ ਫ਼ਿਲਮ ਦੇਖਣ ਲਈ ਆਏ ਸਨ ਅਤੇ ਉਨ੍ਹਾਂ ਨੇ ਆਪਣਾ ਸਕੂਟਰ ਪਾਰਕਿੰਗ ਵਿੱਚ ਨਾ ਲਗਾ ਕੇ ਨਾਲ ਦੀ ਗਲੀ ਵਿੱਚ ਲਗਾ ਦਿੱਤਾ ਜਦੋਂ ਵਾਪਸ ਆਏ ਤਾਂ ਸਕੂਟਰ ਮੌਕੇ ਉਤੇ ਮੌਜੂਦ ਨਹੀਂ ਸੀ ਅਤੇ ਪਾਰਕਿੰਗ ਦੇ ਕਰਿੰਦਿਆਂ ਨੇ ਉਸਦਾ ਸਕੂਟਰ ਚੁੱਕ ਕੇ ਲੁਕਾ ਦਿੱਤਾ ਜਿਸ ਤੋਂ ਬਾਅਦ ਪੈਲੇਸ ਦੇ ਮਾਲਕ ਵੱਲੋਂ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਉਸ ਨਾਲ ਹੱਥੋਪਾਈ ਵੀ ਕੀਤੀ ਗਈ।


ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ


ਇਸ ਦੌਰਾਨ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਕੋਲ ਕੀਤੀ ਹੈ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਦੂਜੇ ਪਾਸੇ ਪਾਰਕਿੰਗ ਦੇ ਕਰਿੰਦੇ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਪਹਿਲਾਂ ਗਾਲੀ-ਗਲੋਚ ਕੀਤਾ ਗਿਆ ਹੈ ਉਥੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਅਸੀਂ ਦੋਵੇਂ ਧਿਰਾਂ ਦਾ ਪੱਖ ਸੁਣਕੇ ਅੱਗੇ ਦੀ ਕਾਰਵਾਈ ਕਰਾਂਗੇ।


 ਦੋਵੇਂ ਧਿਰਾਂ ਇੱਕ-ਦੂਜੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ। ਦੂਜੇ ਪੈਸੇ ਸਕੂਟਰ ਸਵਾਰ ਨੌਜਵਾਨਾਂ ਨੇ ਕੇਸਾਂ ਦੀ ਬੇਅਦਬੀ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ ਹੈ ਤੇ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ।


ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ