Patiala Crime News(BALINDER SINGH ): ਪਟਿਆਲਾ ਪੁਲਿਸ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ 'ਤੇ ਗੋਲੀਆਂ ਚਲਾਉਣ ਵਾਲੇ ਇੱਕ ਹੋਰ ਸ਼ੂਟਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਸ਼ੂਟਰ ਪਾਸੋਂ 2 ਪਿਸਟਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸ਼ੂਟਰ ਦੀ ਪਛਾਣ ਸ਼ੂਟਰ ਯਸ਼ਮਾਨ ਸਿੰਘ ਯੱਸੂ ਉਰਫ਼ ਅਮਨ ਵਜੋ ਹੋਈ ਹੈ। ਜੋ ਬਠਿੰਡਾ ਦੇ ਮੁਹੱਲਾ ਹਜ਼ੂਰਾ ਕਪੂਰਾ ਦਾ ਰਹਿਣ ਵਾਲਾ ਹੈ। ਯੱਸੂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਜੱਗਾ ਧੂਰਕੋਟ ਦੇ ਲਈ ਕੰਮ ਕਰਦਾ ਹੈ।


COMMERCIAL BREAK
SCROLL TO CONTINUE READING

ਪੁਲਿਸ ਨੇ ਇਸ ਵਾਰਦਾਤ ਦੇ ਵਿੱਚ ਪਹਿਲਾਂ ਹੀ 2 ਸ਼ੂਟਰਾਂ ਨੂੰ ਕਾਬੂ ਕਰ ਲਿਆ ਸੀ। ਜਿਨ੍ਹਾਂ ਪਾਸੋਂ 3 ਪਿਸਟਲ ਬਰਾਮਦ ਕੀਤੇ ਗਏ ਸੀ, ਹੁਣ ਅਖੀਰਲੇ ਸ਼ੂਟਰ ਨੂੰ ਪੁਲਿਸ ਨੇ ਕਾਬੂ ਕਰਕੇ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।


ਇਸ ਮੌਕੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਸ਼ੂਟਰ ਜੱਗਾ ਧੂਰਕੋਟ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਹੈ ਉਸ ਦੇ ਸ਼ੂਟਰ ਨੇ ਜੱਗਾ ਧੂਰਕੋਟ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ ਅਤੇ ਇਹ ਸਾਰੇ ਸ਼ੂਟਰ ਉਸ ਦੇ ਲਈ ਕੰਮ ਕਰਦੇ ਹਨ। ਜੱਗਾ ਧੂਰਕੋਟ ਦੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਦੇ ਨਾਲ ਨਿੱਜੀ ਰੰਜਿਸ਼ ਸੀ, ਜਿਸ ਕਰਕੇ ਉਸ ਨੇ ਇਹ ਸਾਰੀ ਵਾਰਦਾਤ ਰਚੀ ਸੀ, ਅਤੇ ਆਪਣੇ ਸ਼ੂਟਰਾਂ ਨੂੰ  ਕਬੱਡੀ ਖਿਡਾਰੀ ਦੇ ਘਰ ਗੋਲੀਆਂ ਚਲਾਉਣ ਲਈ ਭੇਜਿਆ ਸੀ। ਫਿਲਹਾਲ ਪੁਲਿਸ ਨੇ ਤਿੰਨੋਂ ਸ਼ੂਟਰ ਕਾਬੂ ਕਰ ਲਏ ਹਨ ਜਿਨ੍ਹਾਂ ਪਾਸੋਂ ਕੁੱਲ 5 ਪਿਸਟਲ ਹੁਣ ਤੱਕ ਬਰਾਮਦ ਕਰ ਲਏ ਗਏ ਹਨ।


ਇਹ ਵੀ ਪੜ੍ਹੋ: Ludhina Crime News: ਜਿਊਲਰੀ ਸ਼ਾਪ ਦਾ ਸ਼ਟਰ ਤੋੜ ਕੇ ਡੇਢ ਕਿੱਲੋ ਚਾਂਦੀ ਕੀਤੀ ਚੋਰੀ, ਅਲਾਰਮ ਵੱਜਦੇ ਹੀ ਦੌੜੇ ਚੋਰ


ਦੱਸ ਦਈਏ ਕਿ ਪੁਲਿਸ ਨੇ ਲਾਰੈਂਸ ਦੇ ਨਜ਼ਦੀਕੀ ਜੱਗਾ ਧੂਰਕੋਟ ਦੇ ਦੋ ਸਾਥੀ ਸੰਦੀਪ ਸਿੰਘ ਉਰਫ ਸੀਪਾ ਬੇਅੰਤ ਸਿੰਘ ਉਰਫ ਨੂਰੀ ਨੂੰ ਹਥਿਆਰਾਂ ਸਮੇਤ ਪਹਿਲਾ ਹੀ ਕਾਬੂ ਕਰ ਲਿਆ ਸੀ। ਜਿਨ੍ਹਾਂ ਕੋਲੋ 3 ਪਿਸਤੌਲ 32 ਅਤੇ 315 ਬੋਰ ਅਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਸੀ। ਮੋਗਾ ਜ਼ਿਲ੍ਹੇ 'ਚ ਅਕਤੂਬਰ ਦੇ ਵਿੱਚ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਦੇ ਘਰ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਇਨ੍ਹਾਂ ਸ਼ੂਟਰਾਂ ਨੇ ਫਾਇਰਿੰਗ  ਕੀਤੀ ਸੀ।


ਇਹ ਵੀ ਪੜ੍ਹੋ: Jalandhar news: ਜਾਅਲੀ ਸਰਟੀਫਿਕੇਟ ਬਣਾਉਣ ਵਾਲਾ ਪ੍ਰਿੰਸੀਪਲ ਸਾਥੀ ਸਮੇਤ ਗ੍ਰਿਫ਼ਤਾਰ