Sri muktsar sahib news:(Anmol Singh Warring): ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਾਕੇਬੰਦੀ ਦੌਰਾਨ ਪੁਲਿਸ ਨੇ ਇੱਕ ਟਰੱਕ ਚਾਲਕ ਨੂੰ 2 ਕੁਇੰਟਲ ਪੋਸਤ ਸਮੇਤ ਕਾਬੂ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ 2 ਵੱਖ-ਵੱਖ ਮੁਕੱਦਮਿਆ ਵਿੱਚ 2 ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੇ 7 ਮੋਟਰਸਾਇਕਲ,1 ਅਲਟੋ ਕਾਰ ਅਤੇ 7 ਮੋਬਾਇਲ ਫੋਨ ਬਰਾਮਦ ਕੀਤੇ ਹਨ।


COMMERCIAL BREAK
SCROLL TO CONTINUE READING

ਜ਼ਿਲ੍ਹਾ ਪੁਲਿਸ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਿਸ ਦੇ ਤਹਿਤ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸਬੰਧ ਵਿੱਚ ਪਿੰਡ ਚੱਕ ਕਾਲਾ ਸਿੰਘ ਵਾਲਾ ਤੋਂ ਪਿੰਡ ਰੋੜਾਂਵਾਲਾ ਨੂੰ ਜਾਂਦੀ ਸੜਕ ਪਰ ਪੁੱਲ ਸੂਆ ਤੇ ਨਾਕਾਬੰਦੀ ਕੀਤੀ ਹੋਈ ਸੀ।


ਇਸੇ ਨਾਕਾਬੰਦੀ ਦੌਰਾਨ ਪਿੰਡ ਚੱਕ ਕਾਲਾ ਸਿੰਘ ਵਾਲਾ ਸਾਈਡ ਤੋ ਇੱਕ ਟਰੱਕ ਨੰਬਰ RJ-07-GB 0182 ਆਇਆ ਜਿਸਨੂੰ ਨਾਕਾ ਪਰ ਰੋਕਿਆ ਗਿਆ ਤਾਂ ਟਰੱਕ ਡਰਾਇਵਰ ਬਾਰੀ ਖੋਲ ਕੇ ਭੱਜਣ ਲੱਗਾ। ਜਿਸ ਨੂੰ ਪੁਲਿਸ ਜੀ ਟੀਮ ਨੇ ਕਾਬੂ ਕਰ ਲਿਆ। ਜਦੋਂ ਉਸ ਦੇ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਟਰੱਕ ਵਿੱਚੋਂ 12 ਗੱਟੇ ਡੋਡੇ ਪੋਸਤ, ਜਿਸ ਦਾ ਕੁੱਲ ਵਜ਼ਨ 02 ਕੁਇੰਟਲ 04 ਕਿਲੋ ਗ੍ਰਾਮ ਡੋਡੇ ਪੋਸਤ ਬ੍ਰਾਮਦ ਕੀਤੇ ਗਏ/. ਦੋਸ਼ੀ ਦੀ ਪਹਿਚਾਣ ਬੁੱਧ ਰਾਜ ਪੁੱਤਰ ਜੀਵਨ ਰਾਮ ਵਾਸੀ ਸੱਜਨਾਉਣ ਕੀ ਢਾਣੀ, ਘਟਿਆਲੀ ਜ਼ਿਲ੍ਹਾ ਫਲੌਦੀ ਰਾਜਸਥਾਨ ਵਜੋਂ ਹੋਈ ਹੈ। 


ਇਹ ਵੀ ਪੜ੍ਹੋ: Veer Val Diwas: ‘ਵੀਰ ਬਾਲ ਦਿਵਸ’ ਤਹਿਤ ਸਮਾਗਮਾਂ ਵਿੱਚ ਸਾਹਿਬਜ਼ਾਦਿਆਂ ਦਾ ਕਿਰਦਾਰ ਨਿਭਾਉਣਾ ਸਿੱਖ ਪਰੰਪਰਾਵਾਂ ਦੇ ਵਿਰੁੱਧ- ਧਾਮੀ


ਇਸ ਸਬੰਧੀ ਮੁਕੱਦਮਾ ਨੰਬਰ 210 ਮਿਤੀ 28.12.2023 ਅ/ਧ 15-ਸੀ,61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ। ਇਸ ਦੌਰਾਨ ਤਫਤੀਸ਼ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਉਸ ਪਾਸੋ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 2 ਵੱਖ-ਵੱਖ ਮੁਕੱਦਮਿਆ ਵਿੱਚ 2 ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੇ 7 ਮੋਟਰਸਾਇਕਲ,1 ਅਲਟੋ ਕਾਰ ਅਤੇ 7 ਮੋਬਾਇਲ ਫੋਨ ਬਰਾਮਦ ਕੀਤੇ ਹਨ।


ਇਹ ਵੀ ਪੜ੍ਹੋ: Canada News: ਸਰੀ ਵਿੱਚ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਬੇਟੇ ਦੇ ਘਰ 'ਤੇ ਫਾਈਰਿੰਗ