Sukhdev Singh Gogamedi Murder Case: ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਮਾਰਚ ਮਹੀਨੇ ਵਿੱਚ ਹੀ ਰਾਜਸਥਾਨ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ ਕਿ ਗੋਗਾਮੇਦੀ ਦਾ ਕਤਲ ਹੋ ਸਕਦਾ ਹੈ। ਲਾਰੇਂਸ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ ਨੇ ਜੇਲ ਦੇ ਬਾਹਰ ਬੈਠੇ ਆਪਣੇ ਸ਼ੂਟਰਾਂ ਨੂੰ ਟਾਸਕ ਦਿੱਤਾ ਸੀ। ਪੰਜਾਬ ਦੀ ਬਠਿੰਡਾ ਪੁਲਿਸ ਵੱਲੋਂ ਮਾਰਚ ਮਹੀਨੇ ਹਥਿਆਰਾਂ ਦੀ ਤਸਕਰੀ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਸੰਪਤ ਨਹਿਰਾ ਨੇ ਇਹ ਖੁਲਾਸਾ ਕੀਤਾ ਸੀ।


COMMERCIAL BREAK
SCROLL TO CONTINUE READING

ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਵੀ ਸਾਹਮਣੇ ਆਇਆ ਹੈ। ਸੰਪਤ ਨਹਿਰਾ ਨੇ ਪੰਜਾਬ ਪੁਲਿਸ ਦੇ ਰਿਮਾਂਡ ਦੌਰਾਨ ਇਹ ਖੁਲਾਸਾ ਕੀਤਾ ਸੀ। ਇਨਪੁਟਸ ਮਿਲਣ ਦੇ ਬਾਵਜੂਦ ਰਾਜਸਥਾਨ ਪੁਲਿਸ ਸੁਖਦੇਵ ਗੋਗਾਮੇਦੀ ਦੀ ਜਾਨ ਨਹੀਂ ਬਚਾ ਸਕੀ।


ਇਹ ਵੀ ਪੜ੍ਹੋ: Punjab News: ਹੌਂਸਲਿਆਂ ਦੀ ਉਡਾਣ ਦਿਵਿਆ ਸ਼ਰਮਾ! ਅੰਗਹੀਣਤਾ ਨੂੰ ਪਿੱਛੇ ਛੱਡ ਮਿਹਨਤ ਕਰ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ

ਰਾਜਸਥਾਨ ਪੁਲਿਸ ਨੂੰ ਭੇਜਿਆ ਅਲਰਟ 



 


ਸੁਖਦੇਵ ਸਿੰਘ ਗੋਗਾਮੇਦੀ ਦੀ ਜੈਪੁਰ ਦੇ ਸ਼ਿਆਮ ਨਗਰ ਜਨਪਥ ਸਥਿਤ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ। ਰੋਹਿਤ ਗੋਦਾਰਾ ਲਾਰੈਂਸ ਗੈਂਗ ਦਾ ਸਾਥੀ ਹੈ। ਰੋਹਿਤ ਗੋਦਾਰਾ ਨੇ ਕੁਝ ਮਹੀਨੇ ਪਹਿਲਾਂ ਗੋਗਾਮੇਡੀ ਨੂੰ ਧਮਕੀ ਵੀ ਦਿੱਤੀ ਸੀ। ਰੋਹਿਤ ਗੋਦਾਰਾ ਇੱਕ ਬਦਨਾਮ ਗੈਂਗਸਟਰ ਹੈ ਜੋ ਇਸ ਸਮੇਂ ਭਾਰਤ ਤੋਂ ਭਗੌੜਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਉਸ ਦੀ ਜਾਂਚ ਕਰ ਰਹੀ ਹੈ।



   


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਲੁੱਟ ਦੀ ਵੱਡੀ ਵਾਰਦਾਤ! ਇੱਕ ਬਜ਼ੁਰਗ ਮਹਿਲਾ ਉੱਤੇ ਹਥੌੜੇ ਨਾਲ ਕੀਤਾ ਵਾਰ

ਸੰਪਤ ਨਹਿਰਾ ਉਹ ਹੈ ਜਿਸ ਨੂੰ ਲਾਰੇਂਸ ਨੇ ਸਲਮਾਨ ਖਾਨ ਨੂੰ ਮਾਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਸੰਪਤ ਰੇਕੀ ਕਰਦੇ ਹੋਏ ਸਲਮਾਨ ਤੱਕ ਪਹੁੰਚ ਗਿਆ ਸੀ ਪਰ ਸੰਪਤ ਕੋਲ ਪਿਸਤੌਲ ਦੀ ਰੇਂਜ ਜ਼ਿਆਦਾ ਨਹੀਂ ਸੀ। ਇਸ ਲਈ ਉਸ ਨੇ ਨਿਸ਼ਾਨਾ ਨਹੀਂ ਬਣਾਇਆ। ਇਸ ਤੋਂ ਬਾਅਦ ਉਹ ਹੈਦਰਾਬਾਦ 'ਚ ਫੜਿਆ ਗਿਆ। ਸੰਪਤ ਨਹਿਰਾ Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ! ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੁੰਬਈ ਅਤੇ ਚੰਡੀਗੜ੍ਹ ਵਿੱਚ ਦਰਜਨਾਂ ਕੇਸ ਦਰਜ ਹਨ। ਜਿਸ ਵਿੱਚ ਹਥਿਆਰਾਂ ਦੀ ਤਸਕਰੀ, ਟਾਰਗੇਟ ਕਿਲਿੰਗ, ਕਤਲ ਦੀ ਕੋਸ਼ਿਸ਼ ਸਮੇਤ ਹੋਰ ਮਾਮਲੇ ਦਰਜ ਹਨ। ਜਦੋਂ ਪੰਜਾਬ ਪੁਲਿਸ ਸਮੇਤ ਹੋਰ ਰਾਜਾਂ ਦੀ ਪੁਲਿਸ ਨੇ ਨਹਿਰਾ ਦੇ ਇਨਪੁਟ ਬਾਰੇ ਭਾਰਤੀ ਏਜੰਸੀਆਂ ਨੂੰ ਰਿਪੋਰਟਾਂ ਭੇਜੀਆਂ ਤਾਂ ਐਨਆਈਏ ਨੇ ਵੀ ਨਹਿਰਾ ਨੂੰ ਰਿਮਾਂਡ 'ਤੇ ਲੈ ਲਿਆ। ਜਿਸ ਕਾਰਨ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਤੋਂ ਕਰੀਬ 10 ਦਿਨਾਂ ਤੱਕ ਪੁੱਛਗਿੱਛ ਕੀਤੀ ਗਈ।