ਮਨੀਸ਼ ਸ਼ਰਮਾ/ਤਰਨਤਾਰਨ: ਤਰਨਤਾਰਨ ਦੇ ਇੱਕ ਘਰ ਵਿੱਚ ਖ਼ੌਫ਼ਨਾਕ ਵਾਰਦਾਤ ਹੋਈ ਜਿਸ ਦੀ ਚਰਚਾ ਹਰ ਇੱਕ ਦੀ ਜ਼ੁਬਾਨ 'ਤੇ ਹੈ,ਤਰਨਤਾਰਨ ਦੇ ਪਿੰਡ ਕੈਰੋਂ ਵਿੱਚ 5 ਲੋਕਾਂ ਦੀ ਇੱਕ ਘਰ ਤੋਂ ਲਾਸ਼ ਮਿਲੀ, ਮ੍ਰਿਤਕ ਵਿੱਚ ਇੱਕ 65 ਸਾਲ ਦੀ ਉਮਰ ਦਾ ਬਜ਼ੁਰਗ ਬ੍ਰਿਜ ਲਾਲ, 2 ਉਸ ਦੀਆਂ ਨੂੰਹਾਂ 28 ਦੀ ਜਸਪ੍ਰੀਤ ਕੌਰ  ਅਤੇ 26 ਸਾਲ ਦੀ ਅਮਨਦੀਪ ਕੌਰ,ਇੱਕ 22 ਸਾਲ ਦਾ ਨੌਜਵਾਨ ਦਲਜੀਤ ਸਿੰਘ ਅਤੇ ਪੰਜਵੀਂ ਲਾਸ਼ ਬ੍ਰਿਜ ਲਾਲ ਦੇ ਡਰਾਈਵਰ ਗੁਰਸਾਹਿਬ ਸਿੰਘ ਸਾਬਾ ਦੀ ਸੀ, ਰਾਤ 1 ਵਜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ,ਘਰ ਵਿੱਚ ਮੌਜੂਦ ਬੱਚਿਆਂ ਨੇ ਸਵੇਰੇ ਪੂਰੀ ਵਾਰਦਾਤ ਦੀ ਜਾਣਕਾਰੀ ਗੁਆਂਢੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਮੁਤਾਬਿਕ ਜਿੰਨਾਂ ਲੋਕਾਂ ਦਾ ਕਤਲ ਹੋਇਆ ਹੈ ਉਨ੍ਹਾਂ ਸਭ ਦੇ ਗਲੇ 'ਤੇ  ਤਿੱਖ਼ੇ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ, 


COMMERCIAL BREAK
SCROLL TO CONTINUE READING

ਬ੍ਰਿਜ ਲਾਲ ਦਾ ਪੂਰਾ ਪਰਿਵਾਰ ਨਸ਼ੇ ਦੇ ਧੰਦੇ ਚ ਸ਼ਾਮਲ ਸੀ


65 ਸਾਲ ਦੇ ਜਿਸ ਬਜ਼ੁਰਗ ਬ੍ਰਿਜ ਲਾਲ ਦਾ ਕਤਲ ਹੋਇਆ ਹੈ ਉਸ ਦੇ ਖ਼ਿਲਾਫ਼ ਡਰੱਗ ਸਮਗਲਿੰਗ ਦੇ ਕਈ ਮਾਮਲੇ ਦਰਜ ਸਨ, ਬ੍ਰਿਜ ਲਾਲ ਦੀ ਪਤਨੀ ਰਣਜੀਤ ਕੌਰ  ਡਰੱਗ ਦੇ ਮਾਮਲੇ ਵਿੱਚ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਪਰ 1  ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ,ਬ੍ਰਿਜ ਲਾਲ ਦੇ 2 ਪੁੱਤਰ ਬਖ਼ਸ਼ੀਸ਼ ਸਿੰਘ ਸੋਨੂੰ ਅਤੇ ਪਰਮਜੀਤ ਸਿੰਘ ਪੰਮਾ ਦੋਵੇਂ ਨਸ਼ੇ ਦੇ ਆਦੀ ਨੇ ਅਤੇ ਇਸ ਵਕਤ ਉਨ੍ਹਾਂ ਦਾ ਤਰਨਤਾਰਨ ਦੇ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ,ਮ੍ਰਿਤਕ ਜਸਪ੍ਰੀਤ ਕੌਰ ਬਖ਼ਸ਼ੀਸ ਸਿੰਘ ਦੀ ਪਤਨੀ ਹੈ ਜਦਕਿ ਕਤਲਕਾਂਡ ਵਿੱਚ ਮਾਰੀ ਗਈ ਅਮਨਦੀਪ ਪਰਮਜੀਤ ਦੀ ਪਤਨੀ ਹੈ ਦੋਵਾਂ ਦੇ 2-2 ਬੱਚੇ ਨੇ, ਕਾਤਲਾਂ ਨੇ ਬੱਚਿਆਂ ਨੂੰ ਕੁੱਝ ਨਹੀਂ ਕੀਤਾ, ਐੱਸਪੀ ਮੁਤਾਬਿਕ ਪੁਲਿਸ ਹਰ ਪੱਖੋਂ ਜਾਂਚ ਕਰ ਹੀ ਹੈ, ਫ਼ਿਲਹਾਲ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਲਿਆ ਹੈ