Tarn Taran News: ਤਰਨਤਾਰਨ ਵਿਖੇ ਡਿੱਗੇ ਮਿਲੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਝੰਡਾ ਅਤੇ ਗੁਬਾਰੇ ਡਿੱਗੇ!
Pakistan Party`s Flag and Balloon Recovered in Tarn Taran: ਜ਼ਿਕਰਯੋਗ ਹੈ ਕਿ ਅਸਮਾਨ ਰਾਹੀਂ ਆਏ ਪਾਕਿਸਤਾਨੀ ਝੰਡੇ `ਤੇ ਇੰਗਲਿਸ਼ ਵਿੱਚ ਪੀ.ਟੀ.ਆਈ ਤੇ ਉਰਦੂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਬਦ ਲਿਖੇ ਹੋਏ ਹਨ।
Tarn Taran Crime News, Pakistan Party's Flag and Balloon Recovered: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਬੀਤੀ ਰਾਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਝੰਡਾ ਅਤੇ ਗੁਬਾਰੇ ਡਿੱਗੇ ਪਏ ਗਏ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਝੰਡੇ ਅਤੇ ਗੁਬਾਰੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਬਾਜਪੁਰ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਅਸਮਾਨ ਰਾਹੀਂ ਉਨ੍ਹਾਂ ਦੇ ਪਿੰਡ ਵਿੱਚ ਪਾਕਿਸਤਾਨੀ ਝੰਡੇ ਨਾਲ ਬੱਝੇ ਹੋਏ ਚਿੱਟੇ, ਹਰੇ ਤੇ ਲਾਲ ਰੰਗ ਦੇ ਗੁਬਾਰੇ ਆਕੇ ਹੇਠਾ ਡਿੱਗੇ। ਇਸ ਤੋਂ ਤੁਰੰਤ ਬਾਅਦ ਨੇੜਲੇ ਲੋਕਾਂ ਵੱਲੋਂ ਇਸ ਸਬੰਧੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ।
ਅਵਤਾਰ ਸਿੰਘ ਨੇ ਦੱਸਿਆ ਕਿ ਸਰਪੰਚ ਵੱਲੋਂ ਪਾਕਿਸਤਾਨੀ ਝੰਡੇ 'ਤੇ ਗੁਬਾਰਿਆਂ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਗੁਬਾਰਿਆ ਅਤੇ ਪਾਕਿਸਤਾਨੀ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।
ਜ਼ਿਕਰਯੋਗ ਹੈ ਕਿ ਅਸਮਾਨ ਰਾਹੀਂ ਆਏ ਪਾਕਿਸਤਾਨੀ ਝੰਡੇ 'ਤੇ ਇੰਗਲਿਸ਼ ਵਿੱਚ ਪੀ.ਟੀ.ਆਈ ਤੇ ਉਰਦੂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਬਦ ਲਿਖੇ ਹੋਏ ਹਨ।
ਉਧਰ ਇਸ ਮਾਮਲੇ ਸੰਬੰਧ ਵਿੱਚ ਜਦੋਂ ਪੁਲਿਸ ਚੌਕੀ ਮਾਣੋਚਾਹਲ ਨਾਲ ਸਪੰਰਕ ਕੀਤਾ ਗਿਆ ਤਾਂ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਝੰਡੇ ਦੇ ਨਾਲ 26 ਦੇ ਕਰੀਬ ਗੁਬਾਰੇ ਹਵਾ ਦਾ ਰੁੱਖ ਤੇਜ਼ ਹੋਣ ਕਾਰਨ ਇੱਧਰ ਆਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Ludhiana PAU News: ਪੀਏਯੂ 'ਚ ਹੰਗਾਮਾ! ਪ੍ਰੋਫੈਸਰ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਆਹਮੋ-ਸਾਹਮਣੇ ਹੋਏ ਅਧਿਆਪਕ ਤੇ ਵਿਦਿਆਰਥੀ
ਇਹ ਵੀ ਪੜ੍ਹੋ: Supreme Court on Article 35A: ਤਿੰਨ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਧਾਰਾ 35ਏ, ਸੁਪਰੀਮ ਕੇਰਟ ਦੀ ਟਿਪੱਣੀ
(For more latest news apart fromTarn Taran Crime News where Pakistan's Imran Khan's Party's Flag and Balloon Have been Recovered, stay tuned to Zee PHH)