Gurdaspur Crime News: ਲੜਕੀ ਸਮੇਤ ਤਿੰਨ ਜਣੇ 18 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ
Gurdaspur Crime News: ਗੁਰਦਾਸਪੁਰ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਵਿਚੋਂ ਲਗਭਗ 18 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Gurdaspur Crime News: ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਅਦਿਤਿਆ ਐਸ. ਵਾਰੀਅਰ ਆਈ.ਪੀ.ਐਸ, ਸਹਾਇਕ ਕਪਤਾਨ ਪੁਲਿਸ ਦੀਨਾਨਗਰ ਤੇ ਸੁਖਪਾਲ ਸਿੰਘ, ਪੀਪੀਐਸ ਉਪ ਕਪਤਾਨ ਪੁਲਿਸ, NDPS ਅਤੇ ਨਾਰਕੋਟਿਕਸ ਗੁਰਦਾਸਪੁਰ ਦੀ ਦੇਖ-ਰੇਖ ਵਿੱਚ ਵਿੱਚ ਸ਼ੂਗਰ ਮਿਲ ਪਨਿਆੜ ਵਿਖੇ ਸਪੈਸ਼ਲ ਨਾਕੇਬੰਦੀ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਉਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਲਗਭਗ 18 ਕਿਲੋ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ਨੰਬਰ PB31 0 1670 ਸਵਿਫਟ ਡਿਜ਼ਾਇਰ ਨੂੰ ਸ਼ੱਕ ਦੇ ਆਧਾਰ ਉਤੇ ਰੋਕਿਆ ਤਾਂ ਉਸ ਵਿਚੋਂ ਲਗਭਗ 18 ਕਿਲੋ ਹੈਰੋਇਨ ਬਰਾਮਦ ਹੋਈ। ਕਾਰ ਵਿੱਚ ਸਵਾਰ ਇੱਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਹੈਰੋਇਨ ਤੋਂ ਇਲਾਵਾ ਗੱਡੀ ਅਤੇ ਇੱਕ ਕਾਰ ਕੈਮਰਾ ਵੀ ਜ਼ਬਤ ਕੀਤਾ ਹੈ। ਦੀਨਾਨਗਰ ਥਾਣੇ ਵਿੱਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਇਹ ਖੇਪ ਸ਼੍ਰੀਨਗਰ ਤੋਂ ਲੈ ਕੇ ਆ ਰਹੇ ਸਨ। ਇਸ ਡਰੱਗ ਰੈਕਿਟ ਦਾ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ, ਜੋ ਹੈਰੋਇਨ ਮੰਗਵਾਉਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿਸ ਵੱਲੋਂ ਇਹ ਡਰੱਗ ਰੈਕਿਟ USA ਤੋਂ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab Floods 2023: ਰਾਜਪਾਲ ਨੂੰ ਮਿਲਣ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ, "ਸਰਕਾਰ ਨੇ ਸਮਾਂ ਰਹਿੰਦੇ ਨਹੀਂ ਕੀਤੇ ਕੰਮ"
ਮੁਲਜ਼ਮ ਕੁਲਦੀਪ ਸਿੰਘ ਉਰਫ ਕਾਲਾ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਹੇਠ 2 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Punjab News: 3 ਸਾਲ ਦੇ ਵਿੱਚ ਪੰਜਾਬ ਤੋਂ 18,908 ਕੁੜੀਆਂ ਲਾਪਤਾ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ